ਨੈਸ਼ਨਲ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਨੇ ਸ੍ਰੀਮਤੀ ਸੁਦਰਸ਼ਨਾ ਦੇਵੀ ਨੂੰ ਬਣਾਇਆ ਵੋਮੈਨ ਸ਼ੈਲ ਦੀ ਬਲਾਕ ਪ੍ਰਧਾਨ
ਨੈਸ਼ਨਲ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਨੇ ਸ੍ਰੀਮਤੀ ਸੁਦਰਸ਼ਨਾ ਦੇਵੀ ਨੂੰ ਬਣਾਇਆ ਵੋਮੈਨ ਸ਼ੈਲ ਦੀ ਬਲਾਕ ਪ੍ਰਧਾਨ
ਅੱਡਾ ਸਰਾਂ (ਜਸਵੀਰ ਕਾਜਲ)
ਨੈਸ਼ਨਲ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਨੇ ਸ਼੍ਰੀਮਤੀ ਸੁਦਰਸ਼ਨਾ ਦੇਵੀ ਨੂੰ ਬਣਾਇਆ ਵੋਮੈਨ ਸੈਲ ਦੀ ਬਲਾਕ ਪ੍ਰਧਾਨ, ਸ੍ਰੀ ਅਮਨ ਗੁਪਤਾ ਪ੍ਰੈਜੀਡੈਂਟ ਆਰਗਨਾਈਜੇਸ਼ਨ ਅਤੇ ਸ੍ਰੀ ਸੁਨੀਲ ਅੱਤਰੀ ਨੈਸ਼ਨਲ ਪ੍ਰੈਜੀਡੈਂਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਵੀਆਂ ਅਹੁਦੇਦਾਰੀਆਂ ਦਾ ਸਿਲਸਿਲਾ ਸੁਰੂ ਕੀਤਾ ਗਿਆ ਸੀ ਜਿਸਦੇ ਚਲਦਿਆਂ, ਨੈਸ਼ਨਲ ਕ੍ਰਾਈਮ ਕੰਟਰੋਲ ਆਰਗੇਨਾਜੇਸ਼ਨ ਦੇ ਵਾਈਸ ਪ੍ਰੈਜੀਡੈਂਟ ਪੰਜਾਬ ਡਾ.ਮਹਿੰਦਰ ਕੁਮਾਰ ਮਲਹੋਤਰਾ ਨੇ ਸ਼੍ਰੀਮਤੀ ਸੁਦਰਸ਼ਨਾ ਦੇਵੀ ਨੂੰ ਵੋਮੈਨ ਸੈਲ ਬਲਾਕ ਭੂੰਗਾ ਦੀ ਪ੍ਰੈਜੀਡੈਂਟ ਨਿਯੁਕਤ ਕੀਤਾ ਤੇ ਨਿਯੁਕਤੀ ਪੱਤਰ ਸੌਂਪਿਆ। ਜਿਸਤੇ ਸ੍ਰੀਮਤੀ ਸੁਦਰਸ਼ਨਾ ਦੇਵੀ ਨੇ ਨੈਸ਼ਨਲ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਮੈਨੂੰ ਡਿਊਟੀ ਸੌਂਪੀ ਗਈ ਹੈ ਮੈਂ ਉਸਨੂੰ ਤਨ ਦੇਹੀ ਨਾਲ ਨਿਭਾਵਾਂਗੀ ਅਤੇ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ। ਇਸ ਮੌਕੇ ਨੈਸ਼ਨਲ ਕ੍ਰਾਈਮ ਕੰਟਰੋਲ ਔਰਗਨਾਈਜੇਸ਼ਨ ਦੇ ਵਾਈਸ ਪ੍ਰੈਜੀਡੈਂਟ ਪੰਜਾਬ ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਬਲਾਕ ਭੂੰਗਾ ਪ੍ਰੈਜੀਡੈਂਟ ਮਲਕੀਤ ਸਿੰਘ, ਵਾਇਸ ਪ੍ਰੈਜੀਡੈਂਟ ਜਸਪਾਲ ਸਿੰਘ, ਏਰੀਆ ਪ੍ਰੈਜੀਡੈਂਟ ਗੁਰਮੁੱਖ ਸਿੰਘ, ਜਰਨਲ ਸੈਕਟਰੀ ਸਰਬਜੀਤ ਸਿੰਘ ਅਤੇ ਨਗਰ ਨਿਵਾਸੀ ਹਾਜ਼ਰ ਸਨ।