ਆਪ ਆਗੂ ਹਰਜੋਤ ਸਿੰਘ ਸੰਧੂ ਵੱਲੋ ਚੇਅਰਮੈਨ ਰਾਜੀਵ ਸ਼ਰਮਾਂ ਦਾ ਸਨਮਾਨ

ਵੱਡੇ ਕਾਫਲੇ ਨਾਲ ਸ਼ਰਮਾਂ ਦੇ ਗ੍ਰਹਿ ਵਿਖੇ ਪਹੁੰਚੇ ਹਰਜੋਤ ਸੰਧੂ ਹਾਈਕਮਾਂਡ ਨੇ ਸ਼ਰਮਾਂ ਨੂੰ ਜ਼ਿੰਮੇਵਾਰੀ ਦੇ ਕੇ ਵਧੀਆ ਫੈਸਲਾ ਕੀਤਾ: ਸੰਧੂ

ਆਪ ਆਗੂ ਹਰਜੋਤ ਸਿੰਘ ਸੰਧੂ  ਵੱਲੋ ਚੇਅਰਮੈਨ ਰਾਜੀਵ ਸ਼ਰਮਾਂ ਦਾ ਸਨਮਾਨ
mart daar

ਫ਼ਤਿਹਗੜ੍ਹ ਚੂੜੀਆਂ/ ਰਾਜੀਵ ਸੋਨੀ /  ਅੱਜ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਸਿੰਘ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੀਵ ਸ਼ਰਮਾਂ ਰਾਜੂ ਦੀ ਨਿਯੁਕਤੀ ਉਪਰੰਤ ਬਹੁਤ ਵੱਡੇ ਕਾਫਲੇ ਨਾਲ ਸ਼ਰਮਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਨੂੰ ਸਨਮਾਨਿਤ ਕੀਤਾ । ਹਰਜੋਤ ਸਿੰਘ ਸੰਧੂ ਨੇ ਚੇਅਰਮੈਨ ਰਾਜੂ ਸ਼ਰਮਾਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਇਹ ਨਿਯੁਕਤੀ ਕਰਕੇ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ। ਸੰਧੂ ਨੇ ਰਾਜੀਵ ਸ਼ਰਮਾਂ ਨੂੰ ਚੇਅਰਮੈਨ ਬਣਾਉਣ ਲਈ ਪਾਰਟੀ ਹਾਈਕਮਾਂਡ ਦੇ ਫੈਸਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ । ਸੰਧ ਨੇ ਕਿਹਾ ਕਿ ਪਾਰਟੀ ਨੇ ਇੱਕ ਸਧਾਰਨ ਵਰਕਰ ਨੂੰ ਨਿਯੁਕਤ ਕਰਕੇ ਇਹ ਸਿੱਧ ਕੀਤਾ ਹੈ, ਕਿ ਇਸ ਪਾਰਟੀ ਵਿਚ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਦੀ ਪੂਰੀ ਕਦਰ ਹੈ। ਸੰਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਵੱਲੋਂ ਹਲਕਾ ਫਤਿਹਗੜ੍ਹ ਚੂੜੀਆਂ ਚ ਲੋਕ ਹਿੱਤ ਲਈ ਬਹੁਤ ਚੰਗੇ ਫੈਸਲੇ ਲਏ ਜਾਣਗੇ, ਅਤੇ ਇਹਨਾਂ ਫੈਸਲਿਆਂ ਨਾਲ  ਗਰਾਊਂਡ ਲੈਵਲ ਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਨਵੀਂ ਊਰਜਾ ਮਿਲੇਗੀ।ਕੰਵਲ ਬੀਰ ਸਿੰਘ, ਡਾਕਟਰ ਹਰਜੀਤ ਸਿੰਘ, ਅਮਨਦੀਪ ਸਿੰਘ, ਰਾਜੂ ਸਿੰਘ,    ਸੁਖਦੇਵ ਸਿੰਘ, ਗੁਰਮੀਤ ਸਿੰਘ, ਮੋਹਨ ਸਿੰਘ,, ਬਾਬਾ ਬਲਬੀਰ ਸਿੰਘ, ਦੀਪੂ ਨਸਰਕੇ,  ਡਾਕਟਰ ਅਰਵਿੰਦਰ ਸਿੰਘ, ਪੱਪੂ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ,  ਯੂਨਸ ਮਸੀਹ ਪ੍ਰਧਾਨ, ਦਲਜੀਤ ਸਿੰਘ , ਪਰਦੀਪ ਸਿੰਘ,  ਹਰਦੇਵ ਸਿੰਘ, ਕੈਪਟਨ ਸੁੰਦਾਲ, ਗੁਰਦਰਸ਼ਨ ਸਿੰਘ, ਰਣਦੀਪ ਸਿੰਘ ਤੋਂ ਇਲਾਵਾ ਸਚਿਨ ਪਾਂਧੀ ਅਤੇ ਰਾਘਵ ਸੋਨੀ ਵੀ ਹਾਜ਼ਰ ਸਨ।