ਥਾਣਾ ਕੱਬੂਨੰਗਲ ਵੱਲੋਂ ਕਤਲ ਮਾਮਲੇ ਵਿੱਚ ਦੋ ਦੋਸ਼ੀ ਕਾਬੂ ਮੋਟਰ ਸਾਈਕਲ ਵੀ ਕੀਤਾ ਬ੍ਰਾਮਦ
ਥਾਣਾ ਕੱਬੂਨੰਗਲ ਵੱਲੋਂ ਕਤਲ ਮਾਮਲੇ ਵਿੱਚ ਦੋ ਦੋਸ਼ੀ ਕਾਬੂ ਮੋਟਰ ਸਾਈਕਲ ਵੀ ਕੀਤਾ ਬ੍ਰਾਮਦ
ਸਤਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਕਰਦੇ ਹੋਏ ਜੀਰੋ ਟੌਲਰੈਂਸ ਦੀ ਨੀਤੀ ਅਪਣਾਉਣ ਲਈ ਕਿਹਾ ਹੈ।
ਜੋ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਰਾਮ ਦੀਵਾਲੀ ਹਿੰਦੂਆਂ ਨੇ ਥਾਣਾ ਕੱਥੂਨੰਗਲ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਿਤੀ 09-03-2024 ਨੂੰ ਵੀ ਸ਼ਾਮ ਨੂੰ ਉਸਦਾ ਭਰਾ ਕਵਲਜੀਤ ਸਿੰਘ ਪੈਦਲ ਹੀ ਦੁੱਧ ਲੈਣ ਲਈ ਜਾ ਰਿਹਾ ਸੀ ਕਿ ਉਸ ਨੂੰ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾ ਵੱਲੋਂ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁੱਖ ਅਫਸਰ ਥਾਣਾ ਕੱਥੂਨੰਗਲ ਵੱਲੋਂ ਤੁਰੰਤ ਕਾਰਵਾਈ ਕਰਦਿਆ ਨਾ-ਮਲੂਮ ਵਿਅਕਤੀਆ ਖਿਲਾਫ ਮੁਕੱਦਮਾ ਨੰ. 15 ਥਾਣਾ ਕੱਥੂਨੰਗਲ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਕਵਲਜੀਤ ਸਿੰਘ ਦੀ ਮਿਤੀ 15.03.2024 ਨੂੰ ਫੋਰਟਿਸ ਐਸਕੋਰਟ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ। ਮੁੱਖ ਅਫਸਰ ਥਾਣਾ ਕੱਥੂਨੰਗਲ ਵੱਲੋ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ, ਤਕਨੀਕੀ ਸਹਾਇਤਾ ਲੈਂਦੇ ਹੋਏ ਦੋਸ਼ੀਆ ਨੂੰ ਟੇ੍ਸ ਕਰਦੇ ਹੋਏ ਦੋ ਦੋਸ਼ੀਆ ਮਹਿਰਪ੍ਰੀਤ ਸਿੰਘ ਉਰਫ ਟਿੰਡਾ ਉਰਫ ਰਜਤ ਪੁੱਤਰ ਨਰਵੈਲ ਸਿੰਘ ਵਾਸੀ ਰਾਮ ਦੀਵਾਲੀ ਹਿੰਦੂਆ ਅਤੇ ਗੁਰਲਾਲ ਸਿੰਘ ਉਰਫ ਗੈਰੀ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਰਾਮ ਦੀਵਾਲੀ ਹਿੰਦੂਆ ਨੂੰ ਵਾਰਦਾਤ ਸਮੇ ਵਰਤੇ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਬੇਹੱਦ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।