ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 554 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਨਾਨਕ ਦੇਵ ਜੀ ਦੇ 554 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਤੋਂ 
ਗੁਰੂ ਨਾਨਕ ਦੇਵ ਜੀ ਦੇ 554 ਵੇ ਪ੍ਰਕਾਸ਼ ਪੁਰਬ 
ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਸਕ ਗੁਰਦਵਾਰਾ ਦਰਬਾਰ ਸਾਹਿਬ  ਡੇਰਾ ਬਾਬਾ ਨਾਨਕ ਤੋਂ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ  ਜਿਸ ਵਿੱਚ ਇਲਾਕੇ ਦਿਆਂ ਸੰਗਤਾ ਤੇ ਸਕੂਲਾਂ ਦੇ ਬੱਚਿਆ  ਵੱਲੋਂ  ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ ਗਈ ਸਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੌਜੁਆਨ ਵੱਲੋਂ ਗਤਕੇ ਦੇ ਜੋਹਰ ਦਿਖਾਏ  ਗਏ ਭਾਈ ਜਸਵਿੰਦਰ ਸਿੰਘ ਹਜੂਰੀ ਰਾਗੀ ਜਥੇ ਵਲੋ ਗੁਰੂ ਜਸ ਕੀਰਤਨ ਗਾਇਣ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਨਗਰ ਕੀਰਤਨ ਨਗਰ ਦੇ ਬਜਾਰਾ ਵਿਚੋ ਦੀ ਹੁੰਦਾ ਹੋਇਆ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ ਤੁਹਾਨੂੰ ਦੱਸ ਦਈਏ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਇਤਿਹਾਸਕ ਪੱਖ ਤੋਂ ਬਹੁਤ ਮਹਾਨਤਾ ਰੱਖਦਾ ਹੈ ਜਿਵੇਂ ਕਿ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸ ਹੈ ਓਹੀ ਇਤਿਹਾਸ ਗੁਰਦਵਾਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦਾ ਹੈ ਅੱਧੀ ਚਾਦਰ ਜੋ ਮੁਸਲਿਮ ਸੰਗਤਾ ਨੇ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮਜ਼ਾਰ ਬਣਾ ਦਿੱਤੀ ਸੀ ਤੇ ਅੱਧੀ ਚਾਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਡੇਰਾ ਬਾਬਾ ਨਾਨਕ ਲੈ ਆਏ ਸੀ ਜੋ ਕੀ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਵਿਖੇ ਸਸੋਭਿਤ ਹੈ