ਅੱਡਾ ਸਰਾਂ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ
ਅੱਡਾ ਸਰਾਂ ਪੁਲਿਸ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ

ਜ਼ਿਲਾ ਹੁਸ਼ਿਆਰਪੁਰ ਦੇ ਮਾਨਯੋਗ ਐਸ ਐਸ ਪੀ ਸਰਤਾਜ਼ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ ਐਸ ਪੀ ਕਲਵੰਤ ਸਿੰਘ ਟਾਂਡਾ ਅਤੇ ਥਾਣਾ ਮੁਖੀ ਇੰਸਪੈਕਟਰ ਉਂਕਾਰ ਸਿੰਘ ਬਰਾੜ ਦੇ ਹੁਕਮਾਂ ਤਹਿਤ ਅੱਡਾ ਸਰਾਂ ਦੇ ਪੁਲਸ ਚੌਕੀ ਇੰਚਾਰਜ ਏਂ ਐਸ ਆਈ ਰਾਕੇਸ਼ ਕੁਮਾਰ ਦੀ ਪੁਲਿਸ ਪਾਰਟੀ ਏਂ ਐਸ ਆਈ ਗੁਰਮੀਤ ਸਿੰਘ, ਏਂ ਐਸ ਆਈ ਜਗਜੀਤ ਸਿੰਘ, ਅਤੇ ਰਣਜੀਤ ਸਿੰਘ ਆਦਿ ਪੁਲਸ ਪਾਰਟੀ ਵੱਲੋਂ ਅੱਡਾ ਸਰਾਂ ਤੇ15ਅਗਸਤ ਦੇ ਮੱਦੇਨਜ਼ਰ ਰਖਦੇ ਹੋਏ ਮੋਟਰਸਾਈਕਲਾਂ, ਕਾਰਾਂ, ਗੱਡੀਆਂ ਆਦਿ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ ਅਤੇ ਇਲਾਕੇ ਵਿੱਚ ਅਮਨ ਸ਼ਾਂਤੀ, ਕਾਨੂੰਨ ਦੀ ਵਿਵਸਥਾ ਨੂੰ ਬਹਾਲ ਰੱਖਿਆ ਜਾਵੇ।