ਡੇਰਾ ਬਾਬਾ ਨਾਨਕ ਦੇ ਰੇਸਟਹਾਉਸ ਵਿਖੇ ਸਥਾਨਕ ਵਿਕਾਸ ਕਾਰਜਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਡੇਰਾ ਬਾਬਾ ਨਾਨਕ ਦੇ ਰੇਸਟਹਾਉਸ ਵਿਖੇ ਸਥਾਨਕ ਵਿਕਾਸ ਕਾਰਜਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਅੱਜ ਡੇਰਾ ਬਾਬਾ ਨਾਨਕ ਦੇ ਰੇਸਟਹਾਉਸ ਵਿਖੇ ਸਥਾਨਕ ਵਿਕਾਸ ਕਾਰਜਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮਹੁੰਮਦ ਇਸ਼ਫਾਕ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਮਹਿਕਮਿਆਂ ਦੇ ਉਚ ਅਧਿਕਾਰੀਆਂ ਨਾਲ ਅਤੇ ਸ਼ਹਿਰ ਦੇ ਮੋਹਤਬਰਾਂ ਨਾਲ ਵਿਕਾਸ ਦੇ ਰਹਿੰਦੇ ਕੰਮਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਅਤੇ ਡੇਰਾ ਬਾਬਾ ਨਾਨਕ ਦੇ ਸ਼ਹਿਰਦਾਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ। ਇਸ ਮੋਕੇ ਡਿਪਟੀ ਕਮਿਸ਼ਨਰ ਮਹੁੰਮਦ ਇਸਫਾਕ ਵੱਲੋਂ ਡੇਰਾ ਬਾਬਾ ਨਾਨਕ ਦੇ ਬਜਾਰਾਂ ਵਿੱਚ ਚੱਲ ਰਹੇ ਕੰਮਾਂ ਦੀ ਚੈਕਿੰਗ ਕੀਤੀ ਅਤੇ ਵੱਖ ਵੱਖ ਮਹਿਕਮਿਆ ਦੇ ਅਧਿਕਾਰੀਆਂ ਨੂੰ ਡੇਰਾ ਬਾਬਾ ਨਾਨਕ ਵਿੱਚ ਚਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਪੁਰਾ ਕਰਨ ਦੇ ਹੁਕਮ ਦਿੱਤੇ ਗਏ। ਇਸ ਮੋਕੇ ਗਗਨਦੀਪ ਸਿੰਘ ਡੇਰਾ ਬਾਬਾ ਨਾਨਕ ,ਹਰਜੀਤ ਸਿੰਘ ਠੈਠਰਕੇ , ਸੁਧੀਰ ਬੇਦੀ , ਸ਼ਜੀਵ ਸੋਨੀ, ਬਿਟਾਂ ਮਹਾਜਨ, ਸੱਤਪਾਲ ਸੋਕੀ , ਰਜ਼ਤ ਮਰਵਾਹ, ਮਨਜੀਤ ਸਿੰਘ ਬਿਲਾ, ਨੀਰਜ ਲਹੌਰੀਆ ,ਬਲਦੇਵ ਰਾਜ ਡਾਇਮੰਡ, ਅਰਜਨ ਸੋਨੀ,ਅਸੋਕ ਸੋਨੀ, ਦਲਜੀਤ ਸਿੰਘ ਜੋਸ਼,ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ। ਪੱਤਰਕਾਰ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ all 2 ਨਿਊਜ਼ ਚੈਨਲ ਡੇਰਾ ਬਾਬਾ ਨਾਨਕ