ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦੀਆਂ ਤਿਆਰੀਆਂ ਅਧੂਰੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦੀਆਂ ਤਿਆਰੀਆਂ ਅਧੂਰੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਦੀਆਂ ਤਿਆਰੀਆਂ ਅਧੂਰੀਆਂ
mart daar


ਬੂਹੇ ਖੜੀ ਬਰਾਤ ਵਿੰਨੋ ਕੁੜੀ ਦੇ ਕੰਨ" ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਬਟਾਲਾ ਸ਼ਹਿਰ ਵਿਚ,  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਨਜ਼ਦੀਕ ਹਨ। ਪਰ ਸੜਕਾਂ, ਸੀਵਰੇਜ ,ਸਫਾਈ ਅਤੇ ਸਟਰੀਟ ਲਾਈਟਾਂ ਦਾ ਕਾਮ ਅੱਧ ਅਧੂਰਾ ਨਜ਼ਰ ਆ ਰਿਹਾ ਹੈ।  ਦਾਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਬਟਾਲਾ ਵਿਖੇ ਹੋਇਆ ਸੀ। ਬਟਾਲਾ ਸ਼ਹਿਰ ਨੂੰ ਗੁਰੂ ਨਾਨਕ ਦੇਵ ਜੀ ਦਾ ਸੋਹਰਾ ਸ਼ਹਿਰ ਵੀ ਦੱਸਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਸ਼ਹਿਰ ਵਿਖੇ ਇਸ ਸਾਲ ਵੀ ਬੜੀ ਧੂਮਧਾਮ ਨਾਲ ਮਨਾਇਆ ਦੀਆ ਤਿਆਰੀਆਂ ਹਨ। ਪਰ ਦੇਖਿਆ ਜਾਵੇ ਤਾਂ  ਸੜਕਾਂ ਸੀਵਰੇਜ ਅਤੇ ਸਟਰੀਟ ਲਾਈਟਾਂ ਦਾ ਬੇਹੱਦ ਮਾੜਾ ਹਾਲ ਹੈ। ਇੱਕ ਸਤੰਬਰ ਤੋਂ ਬਟਾਲਾ ਤੋਂ ਮੈਨੇਜਰ ਸ਼ਗਨ ਲੈ ਕੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਲਈ ਰਵਾਨਾ ਹੋਣਗੇ। ਦੋ ਸਤੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਬਟਾਲਾ ਪਹੁਚੇ ਗਾ। ਪਰ ਇਸ ਵਿਚਕਾਰ ਜਲੰਧਰ ਰੋਡ  ਚਾਰੇ ਪਾਸਿਓਂ ਟੁੱਟੇ ਹੋਣ ਕਾਰਨ ਨਗਰ ਕੀਰਤਨ ਵਿਚ ਚੱਲ ਰਹੀ ਸੰਗਤ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਸਕਦਾ ਹੈ। ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕੈਮਰਾ ਮੈਨ ਕ੍ਰਿਸ਼ਨ ਗੋਪਾਲ ਦੀ ਇਕ ਵਿਸੇਸ਼ ਰਿਪੋਰਟ ।