ਸਾਇਕਲ ਤੇ ਪਿੰਡ ਪਿੰਡ ਜਾ ਕੇ ਨੇਤਰਦਾਨ ਸਬੰਧੀ ਜਾਗਰੂਕਤਾ ਕਰਨ ਲਈ ਬਰਿੰਦਰ ਸਿੰਘ ਮਸੀਤੀ ਦਾ ਵਿਸ਼ੇਸ ਸਨਮਾਨ ਕੀਤਾ ।

ਲੰਮੇ ਸਮੇਂ ਤੋਂ ਖੂਨਦਾਨ ਅਤੇ ਨੇਤਰਦਾਨ ਅਤੇ ਹੋਰ ਅੰਗ ਦਾਨ ਕਰਨ ਸਬੰਧੀ ਜਾਗਰੂਕਤਾ ਪੈਦਾ ਲਈ ਆਪਣੇ ਸਾਇਕਲ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਨ੍ਹਾਂ ਮਹਾਨ ਸੇਵਾਵਾਂ ਨਿਭਾ ਰਹੇ ਟਾਂਡਾ ਦੇ ਬਰਿੰਦਰ ਸਿੰਘ ਮਸੀਤੀ ਨੂੰ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਸਾਇਕਲ ਤੇ ਪਿੰਡ ਪਿੰਡ ਜਾ ਕੇ ਨੇਤਰਦਾਨ ਸਬੰਧੀ ਜਾਗਰੂਕਤਾ ਕਰਨ  ਲਈ ਬਰਿੰਦਰ ਸਿੰਘ ਮਸੀਤੀ  ਦਾ ਵਿਸ਼ੇਸ ਸਨਮਾਨ ਕੀਤਾ ।
mart daar

ਲੰਮੇ ਸਮੇਂ ਤੋਂ ਖੂਨਦਾਨ ਅਤੇ  ਨੇਤਰਦਾਨ ਅਤੇ ਹੋਰ ਅੰਗ ਦਾਨ ਕਰਨ ਸਬੰਧੀ ਜਾਗਰੂਕਤਾ ਪੈਦਾ ਲਈ ਆਪਣੇ ਸਾਇਕਲ ਪਿੰਡ ਪਿੰਡ ਜਾ ਕੇ  ਲੋਕਾਂ ਨੂੰ ਇਨ੍ਹਾਂ ਮਹਾਨ ਸੇਵਾਵਾਂ  ਨਿਭਾ ਰਹੇ ਟਾਂਡਾ ਦੇ ਬਰਿੰਦਰ ਸਿੰਘ ਮਸੀਤੀ  ਨੂੰ ਨੇਤਰਦਾਨ  ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਾਨਯੋਗ ਸ਼੍ਰੀ ਬ੍ਰਹੰਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੇਵਾਵਾਂ ਲਈ ਸ਼੍ਰੀ ਮਸੀਤੀ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉਤਮ ਧਰਮ ਹੈ ਅਤੇ ਅਜਿਹੀਆਂ ਸ਼ਖ਼ਸੀਅਤਾਂ  ਆਮ ਲੋਕਾਂ ਲਈ ਚਾਨਣਮੁਨਾਰਾ ਹਨ। ਇਸ ਮੌਕੇ ਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸੀਨੀਅਰ ਮੀਤ ਪ੍ਰਧਾਨ ਵੱਲੋਂ ਵਿਸ਼ੇਸ਼ ਤੌਰ ਤੇ ਸ੍ਰੀ ਮਸੀਤੀ ਆਪਣੇ ਵੱਲੋਂ ਨਕਦ ਇਨਾਮ ਵੀ ਦਿੱਤਾ ਗਿਆ। ਇਸ ਮੌਕੇ ਤੇ ਨੇਤਰਦਾਨ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਮਨਮੋਹਣ ਸਿੰਘ, ਪ੍ਰੋਫੈਸਰ ਬਹਾਦਰ ਸਿੰਘ ਸੁਨੇਤ , ਬਲਜੀਤ ਸਿੰਘ ਪਨੇਸਰ, ਡਾਕਟਰ ਕੇਵਲ ਸਿੰਘ  ਅਤੇ ਹੋਰ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਹਾਜ਼ਰ ਸਨ   ਨੇ ਵੀ ਸ਼੍ਰੀ ਮਸੀਤੀ  ਦੀ ਸ਼ਲਾਘਾ ਕੀਤੀ ਅਤੇ ਅਤੇ ਸਰਬੱਤ ਦੇ ਭਲੇ ਲਈ ਹੋਰਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।