ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਵਿਸਾਖੀ ਦੇ ਸਲਾਨਾ ਸਮਾਗਮਾਂ ਸਬੰਧੀ ਤਿਆਰੀਆ ਮੁਕਮੰਲ
ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਵਿਸਾਖੀ ਦੇ ਸਲਾਨਾ ਸਮਾਗਮਾਂ ਸਬੰਧੀ ਤਿਆਰੀਆ ਮੁਕਮੰਲ
ਅੱਡਾ ਸਰਾਂ ( ਜਸਵੀਰ ਕਾਜਲ)
ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ ਵੱਲੋਂ ਵਿਸਾਖੀ ਦੇ ਸਲਾਨਾ ਸਮਾਗਮ ਮਿਤੀ 13 ਅਪ੍ਰੈਲ 2023 ਤੋਂ 15 ਅਪ੍ਰੈਲ 2023 ਤੱਕ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਮਨਾਏ ਜਾ ਰਹੇ ਹਨ ।ਇਹਨਾਂ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਮੀਤ ਪ੍ਰਧਾਨ ਸ. ਗੁਰਵਿੰਦਰ ਸਿੰਘ ਗਿੱਤਾ ਵੱਲੋ ਦੱਸਿਆ ਗਿਆ ਕਿ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਵਿਸਾਖੀ ਦੇ ਸਲਾਨਾ ਸਮਾਗਮ ਜੋ ਕਿ ਮਿਤੀ 13 ਅਪ੍ਰੈਲ 2023 ਤੋਂ 15 ਅਪ੍ਰੈਲ 2023 ਤੱਕ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਮਨਾਏ ਜਾ ਰਹੇ ਹਨ ।ਇਹਨਾਂ ਸਮਾਗਮਾਂ ਦੇ ਸਾਰੇ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ। ਮਿਤੀ 13 ਅਪ੍ਰੈਲ ਨੂੰ ਪੰਜ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨਾ ਦੇ ਭੋਗ ਮਿਤੀ 15 ਅਪ੍ਰੈਲ ਨੂੰ ਠੀਕ ਸਵੇਰੇ 10:30 ਵਜੇ ਪੈਣਗੇ ।
ਇਸ ਉਪਰੰਤ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਅਤੇ
ਭਾਈ ਪ੍ਰਤਾਪ ਸਿੰਘ ਹੜ੍ਹ ਦਾ ਕਵੀਸ਼ਰੀ ਜੱਥਾ ਸੰਗਤਾਂ ਨੂੰ ਕਵੀਸ਼ਰੀ ਨਾਲ ਨਿਹਾਲ ਕਰੇਗਾ । ਇਹਨਾਂ ਦਿਨਾਂ ਦੋਰਾਨ ਵਿਸਾਖੀ ਤੇ ਜਾਣ ਆਉਣ ਵਾਲੀਆਂ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤੇਗਾ । ਸਮੂਹ ਸਾਧ ਸੰਗਤ ਨੂੰ ਇਹਨਾਂ ਸਲਾਨਾ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ।
ਇਸ ਮੌਕੇ ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ ਦੇ ਮੈਂਬਰ , ਬਾਬਾ ਅਵਤਾਰ ਸਿੰਘ ਹੈੱਡ ਗ੍ਰੰਥੀ ,ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ,ਮਹਿੰਦਰ ਸਿੰਘ ਪ੍ਰਧਾਨ ਕੁਲਵੰਤ ਸਿੰਘ ,ਗੁਰਵਿੰਦਰ ਸਿੰਘ ਗਿੱਤਾ , ਜਸਵੀਰ ਸਿੰਘ ,ਇੰਦਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਸੈਕਟਰੀ,ਅਮਰਜੀਤ ਅੋਜਲਾ, ਸੁਰਜੀਤ ਸਿੰਘ ਇਟਲੀ ,ਜਸਵੀਰ ਸਿੰਘ ,ਜਸਪਾਲ ਸਿੰਘ ਭੱਟੀ , ਸਤਵਿੰਦਰ ਸਿੰਘ ,ਬਲਵੀਰ ਸਿੰਘ ਬੱਬੀ,ਸੋਹਣ ਸਿੰਘ , ਕੁਲਵਿੰਦਰ ਸਿੰਘ, ਅਮਰੀਕ ਸਿੰਘ , ਬੱਬੂ ,ਕਾਕਾ ਮਹਿੰਦਰ ਸਿੰਘ , ਹਰਸਿਮਰਤ ਸਿੰਘ, ਗੁਰਦੇਵ ਸਿੰਘ' ਮੰਨਾ ,ਅਮਰੀਕ ਸਿੰਘ ,ਨਵਲ ਕਸ਼ੋਰ,ਮਨਜੀਤ ਸਿੰਘ ਅਦਿ ਮੌਜੂਦ ਸਨ।