ਸੜਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦਾ ਦਿਹਾਂਤ
ਸੜਕ ਹਾਦਸੇ ਵਿਚ ਅਦਾਕਾਰ ਦੀਪ ਸਿੱਧੂ ਦਾ ਦਿਹਾਂਤ - ਹਾਈਵੇਅ ’ਤੇ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ
ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ ਹਾਈਵੇਅ ’ਤੇ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਰਹੇ ਸਨ । ਦੀਪ ਸਿੱਧੂ ਕਈ ਪੰਜਾਬੀ ਫਿਲਮਾਂ ਵਿਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਾ ਸੀ । ਜਿਕਰਯੋਗ ਹੈ ਕਿ ਦੀਪ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਸੰਨੀ ਦਿਓਲ ਨੂੰ ਜਿਤਾਉਣ ਵਿਚ ਦਿਨ ਰਾਤ ਇਕ ਕੀਤਾ ਸੀ । ਸਿੱਧੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਰਮਤਾ ਜੋਗੀ ਨਾਲ ਕੀਤੀ ਸੀ, ਜਿਸ ਨੂੰ ਅਭਿਨੇਤਾ ਧਰਮਿੰਦਰ ਨੇ ਆਪਣੇ ਬੈਨਰ ਵਿਜੇਤਾ ਫਿਲਮਜ਼ ਹੇਠ ਬਣਾਇਆ ਸੀ। ਦੀਪ ਸਿੱਧੂ ਇੱਕ ਪੰਜਾਬੀ ਅਦਾਕਾਰ ਅਤੇ ਮਾਡਲ ਸੀ ਜੋ ਪੰਜਾਬੀ ਫਲਿਮ ਇੰਡਸਟਰੀ ਅਤੇ ਹਿੰਦੀ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਸੀ। ਉਸਦਾ ਜਨਮ 02 ਅਪ੍ਰੈਲ 1984 ਨੂੰ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਅਤੇ ਉਸਦਾ ਜਨਮ ਸਥਾਨ ਮੁਕਤਸਰ, ਪੰਜਾਬ, ਭਾਰਤ ਸੀ।









