ਅੰਬੇਡਕਰ ਕਲੱਬ ਕੰਧਾਲਾ ਜੱਟਾਂ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ
ਵਾਤਾਵਰਨ ਦੀ ਸ਼ੁੱਧਤਾ ਮੌਸਮੀ ਪੌਣਾਂ ਲਿਆਉਣ ਵਿੱਚ ਅਤੇ ਹਰ ਇੱਕ ਵਿਅਕਤੀ ਲਈ ਲਾਹੇਵੰਦ ਹੈ ਰੁੱਖ

ਅੱਡਾ ਸਰਾਂ 17 ਜੁਲਾਈ (ਜਸਵੀਰ ਕਾਜਲ)
ਡਾ ਬੀ ਆਰ ਅੰਬੇਡਕਰ ਯੂਥ ਕਲੱਬ ਰਜਿ. ਕੰਧਾਲਾ ਜੱਟਾਂ ਦੇ ਪ੍ਰਧਾਨ ਜਸਵੀਰ ਸਿੰਘ ਲੱਕੀ ਅਤੇ ਸਰਪ੍ਰਸਤ ਡਾ ਚਰਨਜੀਤ ਸਿੰਘ ਪੜਬੱਗਾ ਦੀ ਅਗਵਾਈ ਵਿੱਚ ਪਿੰਡ ਕੰਧਾਲਾ ਜੱਟਾਂ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਕੁਝ ਬੂਟੇ ਲਗਾਏ ਗਏ । ਇਸ ਮੌਕੇ ਪ੍ਰਧਾਨ ਜਸਵੀਰ ਲੱਕੀ ਨੇ ਦੱਸਿਆ ਕਿ ਕਿ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜਿਸ ਦਾ ਜ਼ਿਆਦਾ ਕਾਰਨ ਦਰੱਖਤਾਂ ਦੀ ਘਟ ਰਹੀ ਗਿਣਤੀ ਜੋ ਕਿ ਪਹਿਲਾਂ ਸ਼ਹਿਰਾਂ ਵਿੱਚ ਸੀ ਹੁਣ ਪਿੰਡਾਂ ਵਿੱਚ ਵੀ ਗਿਣਤੀ ਕਾਫੀ ਘੱਟ ਰਹੀ ਹੈ । "ਇੱਕ ਰੁੱਖ ਸੋ ਸੁੱਖ " ਕਹਾਵਤ ਮੁਤਾਬਕ ਰੁੱਖ ਵਾਤਾਵਰਣ ਦੀ ਸ਼ੁੱਧਤਾ ਮੌਸਮੀ ਪੌਣਾਂ ਲਿਆਉਣ ਵਿਚ ਮਦਦਵਗਾਰ ਅਤੇ ਹਰ ਇੱਕ ਵਿਅਕਤੀ ਲਈ ਆਕਸੀਜਨ ਪ੍ਰਦਾਨ ਕਰਦਾ ਹੈ । ਇਸ ਮੌਕੇ ਸਰਪ੍ਰਸਤ ਡਾ ਚਰਨਜੀਤ ਸਿੰਘ ਪੜਬੱਗਾ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਲਗਾਉਣਾ ਹੀ ਨਹੀਂ ਸਗੋਂ ਇਸ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ ।ਬਹੁਤ ਸਾਰੀਆਂ ਪਿੰਡਾਂ ਵਿੱਚ ਬਣੀਆਂ ਸੰਸਥਾਵਾਂ ਅਤੇ ਸਰਕਾਰੀ ਤੌਰ ਤੇ ਵੀ ਇਸ ਮੌਸਮ ਵਿੱਚ ਬੂਟੇ ਮੁਫਤ ਵੰਡੇ ਜਾ ਰਹੇ ਹਨ ਸੋ ਸਾਨੂੰ ਸਭ ਨੂੰ ਇਸ ਮੌਕੇ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਪ੍ਰਕਿਰਤੀ ਨੂੰ ਬਚਾਉਣ ਵਾਸਤੇ ਹਰੇਕ ਵਿਅਕਤੀ ਨੂੰ ਰੁੱਖ ਲਗਾਉਣੇ ਚਾਹੀਦਾ ਹੈ ।
ਇਸ ਮੌਕੇ ਚਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ ਪੱਪੂ ,ਸਰਬਜੀਤ ਸਿੰਘ ਚੌਟਾਲਾ,ਸੁੱਖਾ ਕੰਧਾਲਾ , ਤੁਸ਼ਾਰਜੀਤ ਸਿੰਘ ਪੜ੍ਹਬੱਗਾ ਕੇਤਨਵੀਰ ਸਿੰਘ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ ।
ਫੋਟੋ ਕੈਪਸ਼ਨ
ਬੂਟੇ ਲਗਾਉਂਦੇ ਹੋਏ ਕਲੱਬ ਮੈਂਬਰ