ਕਾਹਨੂੰਵਾਨ ਤੋਂ ਪੱਤਰਕਾਰ ਵਰਿੰਦਰਜੀਤ ਸਿੰਘ ਜਾਗੋਵਾਲ ਤੇ ਜਾਨਲੇਵਾ ਹਮਲਾ

ਪੱਤਰਕਾਰ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ

ਕਾਹਨੂੰਵਾਨ ਤੋਂ ਪੱਤਰਕਾਰ ਵਰਿੰਦਰਜੀਤ ਸਿੰਘ ਜਾਗੋਵਾਲ ਤੇ ਜਾਨਲੇਵਾ ਹਮਲਾ
mart daar

ਕਾਹਨੂੰਵਾਨ ਤੋਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਪੱਤਰਕਾਰ ਵਰਿੰਦਰਜੀਤ ਸਿੰਘ ਜਾਗੋਵਾਲ ਤੇ ਜਾਨਲੇਵਾ ਹਮਲਾ ਅਤੇ ਉਸਦੀ ਪੱਗ ਉਤਾਰਨ ਤੋਂ ਬਾਅਦ ਪੱਤਰਕਾਰ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ। ਜਾਣਕਾਰੀ ਮੁਤਾਬਕ ਬੀਤੇ ਦਿਨ ਪਿੰਡ ਜਾਗੋਵਾਲ ਬਾਂਗਰ ਦੇ ਵਿੱਚ ਜਮੀਨ ਦੀ

ਨਿਸ਼ਾਨਦੇਹੀ ਹੋ ਰਹੀ ਸੀ ਤਾਂ ਉਥੇ ਪੱਤਰਕਾਰ ਵਰਿੰਦਰਜੀਤ ਸਿੰਘ ਪਹੁੰਚਦਾ  ਤਾਂ ਪਿੰਡ ਦੇ ਇੱਕ ਵਿਅਕਤੀ ਵੱਲੋਂ ਉਸ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ  ਅਤੇ ਉਸਦੀ ਪੱਗ ਉਤਾਰ ਦਿੱਤੀ ਜਾਂਦੀ ਹੈ ਜੋ ਕਿ ਹੁਣ ਪੱਤਰਕਾਰ ਜ਼ੇਰੇ ਇਲਾਜ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਹੈ ਉੱਥੇ ਹੀ ਅੱਜ ਪੱਤਰਕਾਰ ਦਾ ਹਾਲ ਚਾਲ ਜਾਨਣ ਦੇ ਲਈ ਰਿਪੋਟਰ ਐਸੋਸੀਏਸ਼ਨ ਪੰਜਾਬ ਤੋਂ ਚੇਅਰਪਰਸਨ ਪੰਜਾਬ ਕਮਲਜੀਤ ਕੌਰ, ਮਾਂਝਾ ਜੋਨ ਦੇ ਪ੍ਰਧਾਨ  ਜਤਿੰਦਰ ਸੋਢੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਮਰੀਕ ਸਿੰਘ ਲੌਂਗੋਵਾਲ ,ਜਰਨਲ ਸੈਕਟਰੀ ਰਵਿੰਦਰ ਮਲਹੋਤਰਾ ਅਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਬਟਾਲਾ ਤੋਂ ਪ੍ਰਧਾਨ ਵਿਕਰਮ ਮਸੀਹ ਵਿੱਕੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚੇ। ਉੱਥੇ ਹੀ ਗੱਲਬਾਤ ਕਰਦਿਆਂ ਰਿਪੋਰਟਰ ਐਸੋਸੀਏਸ਼ਨ ਤੋਂ ਮਾਂਝਾ ਜੋਨ ਦੇ ਪ੍ਰਧਾਨ ਜਤਿੰਦਰ ਸੋਢੀ ਨੇ ਕਿਹਾ ਕਿ ਪੱਤਰਕਾਰ ਵਰਿੰਦਰਜੀਤ ਸਿੰਘ ਜਾਗੋਵਾਲ ਤੇ ਹੋਏ ਹਮਲੇ ਤੇ ਪੱਗ ਉਤਾਰਨ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਸਲੇ ਤੇ ਤੁਰੰਤ ਐਕਸ਼ਨ ਲਿਆ ਜਾਵੇ ਇੱਕ ਤਾਂ ਪੱਤਰਕਾਰ ਤੇ ਜਾਨਲੇਵਾ ਹਮਲਾ ਹੋਇਆ ਤੇ ਦੂਸਰੇ ਪਾਸੇ ਪੱਗ ਦੀ ਬੇਅਬਦੀ ਕੀਤੀ ਗਈ ਹੈ ਇਹ ਬੇਅਦਬੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਜਿਹੀਆਂ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖਿਲਾਫ 295 ਏ ਅਤੇ ਮੈਡੀਕਲ ਰਿਪੋਰਟ ਦੇ ਮੁਤਾਬਕ ਜਾਂਚ ਕਰਕੇ ਜੋ ਵੀ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ ਅਗਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਸਖ਼ਤ ਕਰਵਾਈ ਨਾ ਕੀਤੀ ਤਾਂ  ਰਿਪੋਰਟ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਤਿੰਦਰ ਸਿੰਘ ਰਾਜਾ ਜੀ ਅਤੇ ਪੰਜਾਬ ਦੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਵੱਡਾ ਪ੍ਰੋਗਰਾਮ ਉਲੀਕਿਆ ਜਾਵੇਗਾ ਭਾਵੇਂ ਕੋਈ ਰੋਡ ਜਾਮ ਕਰਨਾ ਪਵੇ ਜਾਂ ਥਾਣਾ ਕਾਹਨੂੰਵਾਨ ਦਾ ਜਾਂ ਐਸ ਐਸ ਪੀ ਦਫ਼ਤਰ ਦਾ ਘਿਰਾਓ ਕਰਨਾਂ ਪਿਆ ਕਰਾਂਗੇ  ਤੇ ਪੱਤਰਕਾਰ ਵਰਿੰਦਰਜੀਤ ਸਿੰਘ ਜਾਗੋਵਾਲ ਨੂੰ ਇਨਸਾਫ਼ ਦਿਵਾਉਣ ਲਈ ਹਰ ਪੱਖੋਂ ਨਾਲ ਖੜ੍ਹਾਗੇ।