ਡੇਰਾ ਬਾਬਾ ਨਾਨਕ ਸ਼ੇਰੇ ਪੰਜਾਬ ਚੋਂਕ ਚ ਆਲ ਇੰਡੀਆ ਯੁਵਾ ਸ਼ਕਤੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਸਤਨਾਮ ਸਿੰਘ ਹਰੂਵਾਲ ਆਮ ਆਦਮੀ ਪਾਰਟੀ ਲੀਡਰ ਮੁੱਖ ਮਹਿਮਾਨ

ਡੇਰਾ ਬਾਬਾ ਨਾਨਕ ਸ਼ੇਰੇ ਪੰਜਾਬ ਚੋਂਕ ਚ ਆਲ ਇੰਡੀਆ ਯੁਵਾ ਸ਼ਕਤੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਡੇਰਾ ਬਾਬਾ ਨਾਨਕ ਸ਼ੇਰੇ ਪੰਜਾਬ ਚੋਂਕ ਆਲ ਇੰਡੀਆ ਯੁਵਾ ਸ਼ਕਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਕੌਮੀ  ਚੇਅਰਮੈਨ ਘੱਟ ਗਿਣਤੀ  ਦਲਿਤ ਫਰੰਟ ਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ ਸਤਨਾਮ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਪਾਕਿਸਤਾਨ ਗੁੱਜਰਾਂਵਾਲਾ ਮਾਤਾ ਰਾਜ ਕੌਰ ਪਿਤਾ ਮਹਾਂ ਸਿੰਘ ਦੇ ਘਰ ਦੋ ਨਵੰਬਰ ਸਤਾਰਾਂ ਸੌ ਅੱਸੀ ਨੂੰ ਹੋਇਆ। ਉਨੀ ਸਾਲ ਦੀ ਉਮਰ ਵਿੱਚ  ਬਾਰਾਂ ਮਿਸ਼ਨਾਂ ਦੇ ਉਹ ਮੁਖੀ ਚੁਣੇ ਗਏ ਤੇ ਘੋੜ ਸਵਾਰ ਤੇ ਗੱਤਕਾ ਖੇਡਣ ਦੇ ਵਿੱਚ ਵੀ ਉਹ ਨਿਪੁੰਨ ਸਨ।  ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਚ ਸੋਨਾ ਚੜ੍ਹਾਉਣ ਦੀ ਪਹਿਲੀ ਸੇਵਾ ਉਨ੍ਹਾਂ ਨੇ ਆਰੰਭ ਕੀਤੀ ਸੀ  ਤੇ ਸਵਾ ਕੁਇੰਟਲ ਸੋਨਾ ਉਨ੍ਹਾਂ ਨੇ ਪਾਲਕੀ ਸਾਹਿਬ ਤੇ ਚੜ੍ਹਾਇਆ ਸੀ।

ਜਿਸ ਦਾ  ਉਦਘਾਟਨ ਇੱਕੀ ਛੇ ਦੋ ਹਜਾਰ ਪੰਦਰਾਂ ਨੂੰ ਡਾ ਸਤਨਾਮ ਸਿੰਘ ਬਾਜਵਾ ਨੇ ਕੀਤਾ ਸੀ। ਸਰਦਾਰ ਗੁਰਪ੍ਰੀਤ ਸਿੰਘ ਰੰਧਾਵਾ  ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਨੇ ਡਾ  ਬਾਜਵਾ ਦਾ ਧੰਨਵਾਦ ਕੀਤਾ ਤੇ ਕਿਹਾ ਸਿੱਖ ਕੌਮ ਦੇ ਮਹਾਨ ਜਰਨੈਲ ਦੀਆਂ ਯਾਦਗਾਰਾਂ ਬਣਾਈਆਂ ਜਾਣਗੀਆਂ, ਦਰਸ਼ਨੀ ਡਿਉੜੀ  ਤੇ ਸਵਾਗਤੀ ਗੇਟ ਪਹਿਲ ਦੇ ਤੌਰ ਤੇ  ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਡਾ ਬਾਜਵਾ ਬੜੇ ਸਤਿਕਾਰਯੋਗ ਲੀਡਰ ਹਨ ਤੇ ਉਨ੍ਹਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ।   ਉੱਥੇ ਹੀ ਸਟੇਜ ਸੈਕਟਰੀ ਦੀ ਭੂਮਿਕਾ ਬਲਵਿੰਦਰ ਸਿੰਘ ਸਭਾ ਸ਼ਿਕਾਰ ਮਾਛੀਆਂ ਨੇ ਨਿਭਾਈ  ਤੇ ਡਾ ਬਾਜਵਾ ਵੱਲੋਂ ਸਿਰੋਪਾ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।  ਕਾਮਰੇਡ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ  ਵਰਗਾ ਕੋਈ ਵੀ ਰਾਜ ਨਹੀਂ ਹੋ ਸਕਦਾ।   ਉੱਥੇ ਹੀ ਚਰਨਜੀਤ ਕੌਰ ਨਿੱਕੋਸਰਾਂ ਨੇ ਕਿਹਾ ਕਿ ਨਸ਼ੇ ਛੱਡ ਕੇ ਜੁਆਨਾਂ ਨੂੰ ਖੇਡਾਂ ਵੱਲ ਲਾਉਣਾ ਚਾਹੀਦਾ ਹੈ ਤੇ ਨਾਲ ਹੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਦੇ ਵਿਚ ਵੀ ਯੁਵਾ ਸ਼ਕਤੀ ਦਾ ਸਾਥ ਦੇਣ ਚ ਅੱਗੇ ਆਉਣਾ ਚਾਹੀਦਾ ਹੈ।  ਇਸ ਮੌਕੇ ਗੁਰਮੀਤ ਕੌਰ, ਪਰਮਜੀਤ ਕੌਰ ਪੱਡਾ, ਜਸਵੰਤ ਸਿੰਘ ਬਾਜਵਾ, ਪੰਮੀ, ਰਾਜਬੀਰ ਕੌਰ, ਚਰਨਜੀਤ ਸਿੰਘ, ਜਰਨੈਲ ਸਿੰਘ,  ਗੱਜਣ ਸਿੰਘ, ਬਲਦੇਵ ਸਿੰਘ ਖਹਿਰਾ, ਤਰਲੋਕ ਸਿੰਘ ਝੰਗੀ ਅਤੇ ਹੋਰ ਵੀ  ਇਲਾਕਾ ਨਿਵਾਸੀ ਮੌਜੂਦ ਸਨ।  ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।