ਪਿੰਡ ਕੰਧਾਲਾ ਜੱਟਾਂ ਵਿਚ 8 ਨਵੰਬਰ ਨੂੰ ਮਨਾਇਆ ਜਾਵੇਗਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ
ਪਿੰਡ ਕੰਧਾਲਾ ਜੱਟਾਂ ਵਿਚ 8 ਨਵੰਬਰ ਨੂੰ ਮਨਾਇਆ ਜਾਵੇਗਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ
ਪਿੰਡ ਕੰਧਾਲਾ ਜੱਟਾਂ ਵਿਚ 8 ਨਵੰਬਰ ਨੂੰ ਮਨਾਇਆ ਜਾਵੇਗਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ
ਅੱਡਾ ਸਰਾਂ ( ਜਸਵੀਰ ਕਾਜਲ)
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 553ਸਾਲਾਂ ਪ੍ਰਕਾਸ਼ ਪੁਰਬ ਪੂਰੇ ਸੰਸਾਰ ਵਿਚ 8 ਨਵੰਬਰ 2022 ਨੂੰ ਬਹੁਤ ਹੀ ਸ਼ਰਧਾਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਜਾਣਾ ਹੈ ।
ਪਿੰਡ ਕੰਧਾਲਾ ਜੱਟਾਂ ਵਿਚ ਸਥਿਤ ਧੰਨ ਧੰਨ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਚੜ੍ਹਦੀ ਪੱਤੀ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 8 ਨਵੰਬਰ ਦਿਨ ਮੰਗਲਵਾਰ ਵਾਲੇ ਦਿਨ ਹੀ ਮਨਾਇਆ ਜਾਣਾ ਹੈ । ਇਸੇ ਸਬੰਧ ਵਿਚ ਕਮੇਟੀ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਗਿੱਤਾ ਨੇ ਗੱਲ ਕਰਦਿਆਂ ਦੱਸਿਆ ਕੀ ਗੁਰਪੁਰਬ ਦੇ ਸਬੰਧ ਵਿੱਚ 2 ਨਵੰਬਰ 2022 ਦਿਨ ਬੁੱਧਵਾਰ ਨੂੰ ਪਹਿਲੀ ਪ੍ਰਭਾਤਫੇਰੀ ਪੂਰੇ ਨਗਰ ਵਿਚ ਸਵੇਰੇ 4:30 ਵਜੇ ਆਰੰਭ ਹੋਵੇਗੀ ,ਜੋ ਲਡ਼ੀਵਾਰ 5 ਪ੍ਰਭਾਤ ਫੇਰੀਆਂ 6 ਨਵੰਬਰ ਦਿਨ ਐਤਵਾਰ ਤੱਕ ਸਮਾਪਤ ਹੋਣਗੀਆਂ । ਮਿਤੀ 6 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦਾ 8 ਨਵੰਬਰ ਦਿਨ ਮੰਗਲਵਾਰ ਨੂੰ ਭੋਗ ਸਵੇਰੇ 9:30 ਵਜੇ ਤੱਕ ਪਾਏ ਜਾਣਗੇ ਉਪਰੰਤ ਭਾਈ ਮਹਿੰਦਰ ਸਿੰਘ ਜੀ ਦਾ ਕੀਰਤਨੀ ਜਥਾ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰੇਗਾ।
ਕੀਰਤਨ ਦੀਵਾਨਾਂ ਦੀ ਸਮਾਪਤੀ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਜੋ ਕਿ ਪੂਰੇ ਨਗਰ ਪਿੰਡ ਕੰਧਾਲਾ ਜੱਟਾਂ ਦੀਆਂ ਪ੍ਰਕਰਮਾ ਕਰਦਾ ਹੁੰਦਾ ਹੋਇਆ ਗੁਰੂਘਰ ਪਹੁੰਚੇਗਾ । ਨਗਰ ਕੀਰਤਨ ਵਿਚ ਧੰਨ ਧੰਨ ਬਾਬਾ ਮੱਖਣ ਸਿੰਘ ਦੀ ਦਰੀਏ ਵਾਲੇ ਅਤੇ ਢਾਡੀ ਸੁਰਜੀਤ ਸਿੰਘ ਸੰਘਾ ਦਾ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਤੇ ਚਾਨਣਾ ਪਾਵੇਗਾ ।
ਇਸ ਮੌਕੇ ਗੁਰੂ ਘਰ ਦੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ ਜੀ, ਪ੍ਰਧਾਨ ਗੁਰਵਿੰਦਰ ਸਿੰਘ ਗਿੱਤਾ, ਮੈਂਬਰ ਇੰਦਰਜੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਧਾਲੀਵਾਲ, ਗੋਗਾ ਧਾਲੀਵਾਲ ,ਮਨਜੀਤ ਸਿੰਘ, ਜਸਪਾਲ ਸਿੰਘ, ਹਰਵਿੰਦਰਪਾਲ ਸਿੰਘ ,ਹਰਪ੍ਰੀਤ ਸਿੰਘ, ਸਤਵਿੰਦਰ ਸਿੰਘ ,ਰੇਸ਼ਮ ਸਿੰਘ ,ਮਨਜੀਤ ਸਿੰਘ ਧਾਲੀਵਾਲ ਅਤੇ ਹੋਰ ਮੈਂਬਰ ਹਾਜ਼ਰ ਸਨ