ਪੰਜਾਬ 'ਚ ਵਿਸਫੋਟਕ ਬਰਾਮਦ - ਮਚੀ ਹਫੜਾ-ਦਫੜੀ
ਵੋਟਾਂ ਤੋਂ ਪਹਿਲਾਂ ਸਮਾਣਾ-ਪਟਿਆਲਾ ( Samana-Patiala ) ਰੋਡ ’ਤੇ ਭਾਖੜਾ ਨਹਿਰ ਦੇ ਪੁਲ ਨੇੜੇ ਨਵੀਂ ਅਗਰਵਾਲ ਗਊਸ਼ਾਲਾ ( Aggarwal Gaushala ) ਦੇ ਗੇਟ ਅੱਗੇ ਸਾਈਕਲ ’ਤੇ ਲਟਕਦੇ ਬੈਗ ’ਚ ਧਮਾਕਾਖੇਜ਼ ਸਮੱਗਰੀ ( explosives ) ਮਿਲਣ ਕਾਰਨ ਦਹਿਸ਼ਤ ਫੈਲ ਗਈ ।
ਵੋਟਾਂ ਤੋਂ ਪਹਿਲਾਂ ਸਮਾਣਾ-ਪਟਿਆਲਾ ਰੋਡ ’ਤੇ ਭਾਖੜਾ ਨਹਿਰ ਦੇ ਪੁਲ ਨੇੜੇ ਨਵੀਂ ਅਗਰਵਾਲ ਗਊਸ਼ਾਲਾ ਦੇ ਗੇਟ ਅੱਗੇ ਸਾਈਕਲ ’ਤੇ ਲਟਕਦੇ ਬੈਗ ’ਚ ਧਮਾਕਾਖੇਜ਼ ਸਮੱਗਰੀ ਮਿਲਣ ਕਾਰਨ ਦਹਿਸ਼ਤ ਫੈਲ ਗਈ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਬੈਗ ਦੀ ਜਾਂਚ ਲਈ ਜਲੰਧਰ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ।
ਅਗਰਵਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਿਤ ਸਿੰਗਲਾ ਤੇ ਸ਼ਿਵਸੈਨਾ ਆਗੂ ਪਰਵੀਨ ਸ਼ਰਮਾ ਨੇ ਦੱਸਿਆ ਕਿ ਅਗਰਵਾਲ ਗਊਸ਼ਾਲਾ ਦੇ ਮੁੱਖ ਗੇਟ ਦੇ ਅੱਗੇ ਵੇਰਕਾ ਬੂਥ ਕੋਲ ਕਿਸੇ ਅਣਜਾਣ ਵਿਅਕਤੀ ਨੇ ਮੋਟਰਸਾਈਕਲ ਖਡ਼੍ਹੀ ਕੀਤੀ ਸੀ। ਜਿਸ ਦੇ ਨਾਲ ਇਕ ਬੈਗ ਵੀ ਬੰਨਿਆ ਹੋਇਆ ਸੀ। ਬੂਥ ਦੇ ਨੇਡ਼ੇ ਤੋਂ ਗੁਜ਼ਰਨ ਵਾਲੇ ਲੋਕਾਂ ਨੇ ਮੋਟਰਸਾਈਕਲ ਨਾਲ ਬੰਨੇ ਬੈਗ ਵਿੱਚੋਂ ਟਿਕਟਿਕ ਦੀ ਆਵਾਜ਼ ਸੁਣਾਈ ਦੇਣ ’ਤੇ ਗਊਸ਼ਾਲਾ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਉੱਥੋਂ ਇਕ ਰਿਮੋਟ ਵਰਗੀ ਵਸਤੂ, ਕੈਲਕੂਲੇਟਰ, ਬੈਟਰੀਜ਼ ਤੇ ਬੀਪੀ ਚੈੱਕ ਕਰਨ ਵਾਲੀ ਪੱਟੀ ਵਰਗੀ ਕੋਈ ਵਸਤੂ ਵੀ ਪਈ ਸੀ। ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਜਿਸ ’ਤੇ ਸਿਟੀ ਪੁਲਿਸ ਨੇ ਹਰਕਤ ’ਚ ਆਉਂਦਿਆਂ ਮੋਟਰਸਾਈਕਲ ਅਤੇ ਉੱਥੇ ਮੌਜੂਦ ਸਾਮਾਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ । ਇਸ ਉਪਰੰਤ ਬੰਬ ਸਕੁਐਡ ਨੂੰ ਸੂਚਿਤ ਕਰਨ ’ਤੇ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੈਗ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ। ਜਿਸ ਤੋਂ ਬਾਅਦ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰਨ ਲਈ ਟੀਮ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਨੇ ਅਗਰਵਾਲ ਗਊਸ਼ਾਲਾ ਦੇ ਗੇਟ ਨੂੰ ਬੰਦ ਕਰ ਦਿੱਤਾ ਹੈ।