ਪਰਵਾਸੀ ਭਾਰਤੀ ਵਲੋਂ ਸੈਕੰਡਰੀ ਸਕੂਲ ਲਾਂਬੜਾ ਨੂੰ 50 ਹਜ਼ਾਰ ਦੀ ਰਾਸ਼ੀ ਭੇਟ

ਪਰਵਾਸੀ ਭਾਰਤੀ ਵਲੋਂ ਸੈਕੰਡਰੀ ਸਕੂਲ ਲਾਂਬੜਾ ਨੂੰ 50 ਹਜ਼ਾਰ ਦੀ ਰਾਸ਼ੀ ਭੇਟ

ਪਰਵਾਸੀ ਭਾਰਤੀ ਵਲੋਂ ਸੈਕੰਡਰੀ ਸਕੂਲ ਲਾਂਬੜਾ ਨੂੰ 50 ਹਜ਼ਾਰ ਦੀ ਰਾਸ਼ੀ ਭੇਟ

*ਪਰਵਾਸੀ ਭਾਰਤੀ ਵਲੋਂ ਸੈਕੰਡਰੀ ਸਕੂਲ ਲਾਂਬੜਾ ਨੂੰ 50 ਹਜ਼ਾਰ ਦੀ ਰਾਸ਼ੀ ਭੇਟ*

ਅੱਡਾ  ਸਰਾਂ (ਜਸਵੀਰ ਕਾਜਲ)
      ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਂਬੜਾ ਵਿਖੇ ਨਵ ਨਿਯੁਕਤ ਪ੍ਰਿੰਸੀਪਲ ਸਟੇਟ ਅਵਾਰਡੀ ਡਾ.ਅਰਮਨਪ੍ਰੀਤ ਸਿੰਘ ਵਲੋਂ ਸਕੂਲ ਵਿਕਾਸ ਲਈ ਅਰੰਭੇ ਯਤਨਾਂ ਨੂੰ ਇਲਾਕਾ ਨਿਵਾਸੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਪਿੰਡ ਲਾਂਬੜਾ ਦੇ ਪਰਵਾਸੀ ਭਾਰਤੀ ਸ.ਤੀਰਥ ਸਿੰਘ (ਇੰਗਲੈਡ) ਸਪੁੱਤਰ ਸਵ: ਲੰਬੜਦਾਰ ਗੁਰਬਖਸ਼ ਸਿੰਘ ਵਲੋਂ ਸਕੂਲ ਸਟਾਫ਼ ਦੀ ਬੇਨਤੀ 'ਤੇ ਸਕੂਲ ਵਿਖੇ ਸਵੇਰ ਦੀ ਸਭਾ ਲਈ ਵਰਤੇ ਜਾਂਦੇ ਕੱਚੇ ਕੈਂਪਸ ਨੂੰ ਇੰਟਰਲਾਕਿੰਗ ਟਾਇਲਾਂ ਨਾਲ਼ ਪੱਕਾ ਕਰਨ ਲਈ ਆਪਣੀ ਨੇਕ ਕਮਾਈ 'ਚੋੰ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸੇ ਪਰਿਵਾਰ ਵਿੱਚੋਂ ਸਵ: ਲੰਬੜਦਾਰ ਸ.ਗੁਰਬਖਸ਼ ਸਿੰਘ ਵਲੋਂ ਬਾਰਵੀਂ ਜਮਾਤ ਲਈ ਲੋੜੀਂਦੀ ਦੋ ਮੰਜ਼ਲੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਵੀ ਕਰਵਾਇਆ ਗਿਆ ਸੀ।
  ਪ੍ਰਿੰਸੀਪਲ ਡਾ.ਅਰਮਨਪ੍ਰੀਤ ਸਿੰਘ ਨੇ ਸਮੂਹ ਸਟਾਫ਼ ਵਲੋਂ ਐਨ.ਆਰ.ਆਈ ਸ.ਤੀਰਥ ਸਿੰਘ ਦ‍ਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਕੂਲ ਦੇ ਵਿਕਾਸ ਕਾਰਜਾਂ ਨੂੰ  ਤਰਜੀਹ ਦਿੰਦੇ ਹੋਏ ਵਿਦਿਆਰਥੀਆਂ ਲਈ  ਮਿਆਰੀ ਸਿੱਖਿਆ ਨੂੰ ਪ੍ਰਫ਼ੁਲਿਤ ਕਰਨਗੇ।ਇਸ ਮੌਕੇ   ਲਾਂਬੜਾ ਕਾਂਗੜੀ ਸਹਿਕਾਰੀ ਸੁਸਾਇਟੀ ਦੇ ਸੈਕਟਰੀ ਸ. ਚੰਦਰਦੇਵ ਸਿੰਘ, ਮੈਨੇਜਰ ਜਸਵਿੰਦਰ ਸਿੰਘ, ਸਰਪੰਚ ਸ. ਹਰਭਜਨ ਸਿੰਘ, ਰਿਟਾ. ਲੈਕਚਰਾਰ ਸ.ਚਰਨਜੀਤ ਸਿੰਘ ਟਾਂਡਾ, ਪ੍ਰਧਾਨ ਸ.ਮਨਜੀਤ ਸਿੰਘ, ਮੀਤ ਪ੍ਰਧਾਨ ਸ. ਜੋਗਾ ਸਿੰਘ, ਸ. ਲਖਵਿੰਦਰ ਸਿੰਘ, ਸ. ਸ਼ਿੰਗਾਰਾ ਸਿੰਘ, ਸ.ਇੰਦਰਪਾਲ ਸਿੰਘ ਸੋਨੀ ਅਤੇ ਐੱਸ.ਐਮ.ਸੀ ਦੇ ਚੇਅਰਮੈਨ ਸ. ਹਰਕਮਲ ਸਿੰਘ ਵਲੋਂ ਪ੍ਰਿੰਸੀਪਲ ਡਾ. ਅਰਮਨਪ੍ਰੀਤ ਸਿੰਘ ਦਾ ਸਕੂਲ ਵਿਖੇ ਨਿੱਘਾ ਸਵਾਗਤ ਕਰਦਿਆਂ ਸ. ਤੀਰਥ ਸਿੰਘ ਦੇ ਇਸ ਭਲੇ ਕਾਰਜ ਦੀ ਪ੍ਰਸੰਸਾ ਕੀਤੀ ਗਈ।ਇਸ ਮੌਕੇ ਸਕੂਲ ਸਟਾਫ਼ ਵਲੋਂ ਪ੍ਰਵਾਸੀ ਭਾਰਤੀ ਸ.ਤੀਰਥ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ ।