ਫੂਡ ਸੇਫਟੀ ਟੀਮ ਵੱਲੋਂ ਦੂਜੇ ਦਿਨ ਵੀ ਦਸ ਫੂਡ ਸਪਲਾਈ ਸੈਂਪਲ ਭਰੇ ਡਾ ਲਖਵੀਰ ਸਿੰਘ।
ਫੂਡ ਸੇਫਟੀ ਟੀਮ ਵੱਲੋਂ ਦੂਜੇ ਦਿਨ ਵੀ ਦਸ ਫੂਡ ਸਪਲਾਈ ਸੈਂਪਲ ਭਰੇ ਡਾ ਲਖਵੀਰ ਸਿੰਘ।
ਅੱਡਾ ਸਰਾਂ (ਜਸਬੀਰ ਕਾਜਲ) ਜ਼ਿਲ੍ਹੇ ਅੰਦਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਪਾਲਣਾ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣ ਪੀਣ ਦੀਆਂ ਵਸਤਾਂ ਦਾ ਮਿਲਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਦੀ ਅਗਵਾਹੀ ਵਿਚ ਫੂਡ ਸੇਫਟੀ ਟੀਮ ਵੱਲੋਂ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਸਥਿਤ ਵੱਖ ਵੱਖ ਢਾਬਿਆਂ ਤੇ ਜਾ ਕੇ ਦੱਸ ਫੂਡ ਸੈਂਪਲ ਲਏ ਗਏ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ ਲਖਬੀਰ ਸਿੰਘ ਨੇ ਦੱਸਿਆ ਕਿ ਜਦ ਫੂਡ ਸੇਫਟੀ ਟੀਮ ਵੱਲੋਂ ਚੰਡੀਗੜ੍ਹ ਰੋਡ ਸਥਿਤ ਪੰਜਾਬੀ ਤੜਕਾ ਢਾਬਾ ਪੀ ਐਸ ਢਾਬਾ ਅਤੇ ਡੀ ਐਸ ਢਾਬਾ ਤੇ ਜਾ ਕੇ ਦੁੱਧ ਦੇ ਦੋ ਆਟੇ ਦੇ ਤੀਹ ਬੇਸਣ ਸੈਂਡ ਵਿਚ ਬਣੀ ਹੋਈ ਦਾਲ ਰਾਜਮਾਂਹ ਅਤੇ ਗ੍ਰੇਵੀ ਦੇ ਇੱਕ ਇੱਕ ਸੈਂਪਲ ਲਏ ਗਏ ਹਨ। ਜਿਨ੍ਹਾਂ ਨੂੰ ਅੱਜ ਹੀ ਫੂਡ ਐਂਡ ਡਰੱਗਜ਼ ਲੈਬ ਖਰੜ ਵਿਚ ਭੇਜ ਦਿੱਤੇ ਗਏ ਹਨ। ਟੀਮ ਵੱਲੋਂ ਲਾਈਸੈਂਸ ਅਤੇ ਸਾਫ਼ ਸਫ਼ਾਈ ਦਾ ਨਿਰੀਖਣ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੇ ਪਦਾਰਥਾਂ ਦੀ ਸ਼ੁੱਧਤਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਵੱਲੋਂ ਭਵਿੱਖ ਵਿੱਚ ਇਹੋ ਜਿਹੇ ਚੈਕਿੰਗ ਜਾਰੀ ਰਹਿਣਗੀਆਂ ਅਤੇ ਉਨ੍ਹਾਂ ਦਾ ਮਕਸਦ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਨਹੀਂ ਸਗੋਂ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ। ਟੀਮ ਵਿਚ ਫੂਡ ਸਪਲਾਈ ਸੇਫਟੀ ਅਫਸਰ ਸ੍ਰੀ ਰਮਨ ਵਿਰਦੀ, ਸ੍ਰੀ ਪਰਮਜੀਤ ਸਿੰਘ ਅਤੇ ਰਾਮ ਲੁਭਾਇਆ ਹਾਜ਼ਰ ਸਨ ।