ਡੇਰਾ ਬਾਬਾ ਨਾਨਕ ਦੇ ਲਕਸ਼ਮਣ ਜੋਗਿੰਦਰਪਾਲ ਬਾਊ ਦੇ ਘਰ ਚੋਰੀ
ਚੋਰ 80 ਹਜ਼ਾਰ ਦੀ ਚਪਤ ਲਗਾ ਕੇ ਫਰਾਰ
ਡੇਰਾ ਬਾਬਾ ਨਾਨਕ ਦੇ ਲਕਸ਼ਮਣ ਜੋਗਿੰਦਰਪਾਲ ਬਾਊ ਦੇ ਘਰ ਚੋਰੀ
ਚੋਰ 80 ਹਜ਼ਾਰ ਦੀ ਚਪਤ ਲਗਾ ਕੇ ਫਰਾਰ
ਡੇਰਾ ਬਾਬਾ ਨਾਨਕ ਦੀ ਗਲੀ ਮਾਹੀ ਪਤ ਦੇ ਜੋਗਿੰਦਰਪਾਲ ਬਾਊ ਦੇ ਘਰ ਰਾਤ 1 ਵਜੇ ਦੇ ਕਰੀਬ ਚੋਰ ਵੱਡੀ ਚੋਰੀ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ। ਜੋਗਿੰਦਰਪਾਲ ਬਾਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਓਹ ਰਾਮਲੀਲਾ ਵਿੱਚ ਲਕਸ਼ਮਣ ਦਾ ਪਾਠ ਕਰਦੇ ਹਨ ਤੇ ਉਹ ਰਾਮਲੀਲ੍ਹਾ ਚ ਏਸੇ ਅਦਾਕਾਰੀ ਨੂੰ ਨਿਭਾਉਣ ਗਏ ਸੀ ਅਤੇ ਬਾਕੀ ਪਰਿਵਾਰ ਵੀ ਰਾਮਲੀਲਾ ਵੇਖਣ ਗਿਆ ਹੋਇਆ ਸੀ। ਰਾਤ ਡੇਢ ਵਜੇ ਘਰ ਵਾਪਸ ਆਏ ਤਾਂ ਵੇਖਿਆ ਵੀ ਘਰ ਦੇ ਤਾਲੇ ਟੁੱਟੇ ਪਏ ਸਨ, ਜਦੋਂ ਘਰ ਦੇ ਅੰਦਰ ਵੜ ਕੇ ਵੇਖਿਆ ਤਾਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਲਾਕਰ ਟੁਟੇ ਹੋਏ ਸਨ। ਜਿਸ ਵਿੱਚ ਅੱਸੀ ਹਜ਼ਾਰ ਨਗਦੀ ਗਾਇਬ ਸੀ। ਪਤਾ ਲੱਗਣ ਤੇ ਉਨ੍ਹਾਂ ਵੱਲੋਂ ਪੁਲਸ ਨੂੰ ਇਤਲਾਹ ਕਰ ਦਿੱਤੀ ਗਈ ਹੈ। ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।