ਮੋਹਾਲੀ ਫੇਜ਼ 8 ਵਿਖੇ ਮੇਲੇ ਦੌਰਾਨ ਚੰਡੋਲ ਝੂਲਾ ਡਿੱਗਾ। ਬੱਚੇ ਤੇ ਔਰਤਾਂ ਹੋਈਆਂ ਜ਼ਖਮੀ।

ਮੋਹਾਲੀ ਫੇਜ਼ 8 ਵਿਖੇ ਮੇਲੇ ਦੌਰਾਨ ਚੰਡੋਲ ਝੂਲਾ ਡਿੱਗਣ ਕਾਰਨ 10 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਮੋਹਾਲੀ ਦੇ ਫੇਜ਼ 8 ਵਿਚ ਝੂਲਾ ਅਚਾਨਕ ਡਿੱਗ ਗਿਆ, ਜਿਸ ਵਿੱਚ 12 ਦੇ ਕਰੀਬ ਬੱਚੇ ਤੇ ਮਹਿਲਾਵਾਂ ਮੌਜੂਦ ਸਨ। ਇਸ ਦੌਰਾਨ ਕਈ ਬੱਚੇ ਜ਼ਖਮੀ ਹੋਏ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ ਤੇ ਪੁਲਿਸ ਪਹੁੰਚ ਗਈ ਹੈ ਅਤੇ ਬਚਾਵ ਕਾਰਜ ਤੇ ਕਾਰਵਾਈ ਜਾਰੀ ਹੈ।