ਸੰਤ ਨਿਰੰਕਾਰੀ ਮਿਸ਼ਨ ਦੀਆਂ ਸੇਵਾਵਾਂ ਦੀ ਸਿਹਤ ਵਿਭਾਗ ਨੇ ਸ਼ਲਾਘਾ ਕੀਤੀ

ਖੂਨਦਾਨ ਮੁਹਿੰਮ ’ਚ ਦਿੱਤੇ ਯੋਗਦਾਨ ਲਈ ਕੀਤਾ ਸਨਮਾਨਿਤ

ਸੰਤ ਨਿਰੰਕਾਰੀ ਮਿਸ਼ਨ ਦੀਆਂ ਸੇਵਾਵਾਂ ਦੀ ਸਿਹਤ ਵਿਭਾਗ ਨੇ ਸ਼ਲਾਘਾ ਕੀਤੀ
mart daar

ਹੁਸ਼ਿਆਰਪੁਰ:ਗੜਦੀਵਾਲਾ (ਸੁਖਦੇਵ ਰਮਦਾਸਪੁਰ  ) ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਸ਼ੀਮ ਕਿਰਪਾ ਅਤੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਮਾਨਵ ਕਲਿਆਣ ਲਈ ਨਿਰੰਤਰ ਅਨੇਕਾਂ ਸੇਵਾਵਾਂ ਨੂੰ ਨਿਭਾਉਂਦਾ ਆ ਰਿਹਾ ਹੈ, ਜਿਸ ਵਿਚ ਖੂਨਦਾਨ ਕੈਂਪ, ਪੌਦਾਰੋਪਣ, ਸਫਾਈ ਅਭਿਆਨ, ਮੁਫਤ ਸਿਹਤ ਜਾਂਚ ਅਤੇ ਅੱਖਾਂ ਦੇ ਚੈੱਕਅਪ ਕੈਂਪ ਆਦਿ ਪ੍ਰਮੁੱਖ ਹਨ। ਸੰਤ ਨਿਰੰਕਾਰੀ ਮਿਸ਼ਨ ਹਾਲੇ ਤੱਕ 7,359 ਖੂਨਦਾਨ ਕੈਪਾਂ ਦਾ ਆਯੋਜਨ ਕਰ ਚੁੱਕਾ ਹੈ ਜਿਸ ਵਿਚ 12,16,217 ਯੂਨਿਟ ਖੂਨ ਇਕੱਠਾ ਕੀਤਾ ਜਾ ਚੁੱਕਾ ਹੈ। ਸੰਤ ਨਿਰੰਕਾਰੀ ਮਿਸ਼ਨ ਦਾ ਆਪਣਾ ਬਲੱਡ ਬੈਂਕ ਮੁੰਬਈ ਵਿਚ ਹੈ। ਇਸੇ ਲੜੀ ਦੇ ਤਹਿਤ ਅੱਜ ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਵਲੋਂ ਬਲੱਡ ਡੋਨਰਜ਼ ਡੇ ਸੰਬੰਧੀ ਆਯੋਜਿਤ ਪ੍ਰੋਗਰਾਮ ਦੇ ਮੌਕੇ ’ਤੇ ਬ੍ਰਾਂਚ ਹੁਸ਼ਿਆਰਪੁਰ ਵਲੋਂ ਮੁਖੀ ਸੁਭਦਰਾ ਦੇਵੀ ਦੀ ਅਗਵਾਈ ਵਿਚ ਆਯੋਜਿਤ ਖੂਨਦਾਨ ਕੈਪਾਂ ਵਿਚ ਯੋਗਦਾਨ ਦੇਣ ਲਈ ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ ਅਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਬ੍ਰਾਂਚ ਸੰਚਾਲਕ ਮਹਾਤਮਾ ਬਾਲ ਕਿਸ਼ਨ ਮੋਗਿੰਆ ਅਤੇ ਸ਼ਿਵ ਰਾਜ ਬੱਗਾ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ। ਬ੍ਰਾਂਚ ਸੰਚਾਲਕ ਮਹਾਤਮਾ ਬਾਲ ਕਿਸ਼ਨ ਮੋਗਿੰਆ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਪੋ੍ਰਗਰਾਮ ਵਿਚ ਹਾਜ਼ਰ ਸਾਰੇ ਮੋਹਤਵਾਰਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।