9 ਜੁਲਾਈ ਨੂੰ ਪੰਜਾਬ ਦੇ ਸਮੁਚੇ ਸ਼ਿਵ ਸੈਨਿਕ ਬਟਾਲਾ ਵਿਖੇ ਦੇਣਗੇ ਧਰਨਾ,ਹਨੀ ਭਾਰਦਵਾਜ ਰਾਸ਼ਟਰੀ ਚੇਅਰਮੈਨ
ਰਾਸ਼ਟਰੀ ਚੈਅਰਮੈਨ ਹਨੀ ਭਾਰਦਵਾਜ ਅਤੇ ਰਾਸ਼ਟਰੀ ਯੁਵਾ ਪ੍ਰਧਾਨ ਵਿਸ਼ਾਲ ਮਦਾਨ ਬਟਾਲਾ ਵਿਖੇ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਰਾਜੀਵ ਮਹਾਜਨ ਦੇ ਗ੍ਰਹਿ ਵਿਖੇ ਪਹੁੰਚੇ
ਸਮਾਜਵਾਦੀ ਦੇ ਰਾਸ਼ਟਰੀ ਚੈਅਰਮੈਨ ਹਨੀ ਭਾਰਦਵਾਜ ਅਤੇ ਰਾਸ਼ਟਰੀ ਯੁਵਾ ਪ੍ਰਧਾਨ ਵਿਸ਼ਾਲ ਮਦਾਨ ਬਟਾਲਾ ਵਿਖੇ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਰਾਜੀਵ ਮਹਾਜਨ ਦੇ ਗ੍ਰਹਿ ਵਿਖੇ ਓਨਾ ਦਾ ਹਾਲ ਜਾਨਣ ਲਈ ਪਹੁੰਚੇ । ਇਸ ਮੌਕੇ ਤੇ ਹਨੀ ਭਾਰਦਵਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਹਾਲਾਤ ਸਭ ਦੇ ਸਾਮ੍ਹਣੇ ਹਨ ਅਤੇ ਸ਼ਿਵ ਸੈਨਾ ਆਗੂਆਂ ਤੇ ਹਮਲੇ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ , ਡੀ ਜੀ ਪੀ ਪੰਜਾਬ ਤੋਂ ਮੰਗ ਕਰਦੇ ਹਾਂ ਕਿ ਸ਼ਿਵ ਸੈਨਾ ਸਮਾਜਵਾਦੀ ਦੇ ਸੰਗਠਨ ਮੰਤਰੀ ਰਾਜੀਵ ਮਹਾਜਨ ਦੇ ਹਮਲਾਵਰਾਂ ਨੂੰ ਜਲਦੀ ਗ੍ਰਿਫਤਾਰ ਕਰਨ ਤੇ ਚਿੰਤਾ ਜਤਾਈ । ਉਨ੍ਹਾਂ ਕਿਹਾ ਕਿ 9 ਜੁਲਾਈ ਤੱਕ ਹਮਲਾਵਰ ਗ੍ਰਿਫਤਾਰ ਨਾ ਕਿਤੇ ਤਾਂ ਪੰਜਾਬ ਦੀ ਸਮੁੱਚੀ ਸ਼ਿਵ ਸੈਨਿਕ ਲੀਡਰਸ਼ਿਪ ਬਟਾਲਾ ਵਿਚ ਧਰਨਾ ਲਗਾਵੇਗੀ ਤੇ ਰੋਸ ਪ੍ਰਦਰਸ਼ਨ ਕਰੇਗੀ ।