ਡੇਰਾ ਬਾਬਾ ਨਾਨਕ ਵਪਾਰ ਮੰਡਲ ਦੇ ਪ੍ਰਧਾਨ ਤੇ ਸਰਪ੍ਰਸਤ ਲਗਾਤਾਰ ਕਰ ਰਹੇ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗਾਂ

ਪੰਜਾਬ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਵਪਾਰ ਮੰਡਲ ਦੇ ਨਵਨਿਯੁਕਤ ਪ੍ਰਧਾਨ ਵਿਪਿਨ ਸੋਨੀ ਵਪਾਰੀਆਂ ਤੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲ਼ਈ ਲਗਾਤਾਰ ਪ੍ਰਯਾਸ ਕਰ ਰਹੇ ਹਨ। ਜਦ ਕਿ ਚੋਣ ਦੌਰਾਨ ਹੀ ਪਲੇਠੀ ਮੀਟਿੰਗ ਹੋਈ ਸੀ ਤੇ ਵਪਾਰੀਆਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਸੀ। ਸਬ ਤੋਂ ਪਹਿਲਾਂ ਵਪਾਰ ਮੰਡਲ ਪ੍ਰਧਾਨ ਤਹਿਸੀਲਦਾਰ ਡੇਰਾ ਬਾਬਾ ਨਾਨਕ ਨੂੰ ਮਿਲੇ ਤੇ ਅੱਜ ਡੇਰਾ ਬਾਬਾ ਨਾਨਕ ਦੇ ਪੰਜਾਬ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤੇ ਅਧਿਕਾਰੀਆਂ ਨੂੰ ਵਪਾਰੀਆਂ ਤੇ ਸ਼ਹਿਰਦਾਰਾਂ ਨੂੰ ਬਿਜਲੀ ਵਿਭਾਗ ਪ੍ਰਤੀ  ਆਈਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੇ ਹੱਲ ਕੱਢਣ ਲਈ ਚਰਚਾ ਵੀ ਕੀਤੀ। ਸੁਧੀਰ ਬੇਦੀ,  ਬਿੱਟਾ ਮਹਾਜਨ, ਰਜਤ ਮਰਵਾਹ , ਰਤਨ ਪਾਲ ਮੈਨੇਜਰ, ਰਾਬੁ ਬੇਦੀ , ਡਾਕਟਰ ਮਦਨ ਮੋਹਨ, ਸੂਰਜ ਨਈਅਰ ਆਦੀ ਹਾਜ਼ਿਰ ਸਨ
ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਦੀ ਵਿਸ਼ੇਸ਼ ਰਿਪੋਰਟ।