ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ‘ਚ ਵਾਪਰੀ ਵੱਡੀ ਘਟਨਾ,ਬੈਂਕ ਦੇ ਅੰਦਰੋ ਬਜੁਰਗ ਕੋਲੋਂ ਦੋ ਔਰਤਾਂ ਇੱਕ ਲੱਖ ਰੁਪਏ ਲੁੱਟ ਕੇ ਹੋਈਆਂ ਰਫੂਚੱਕਰ
ਔਰਤਾਂ ਇੱਕ ਲੱਖ ਰੁਪਏ ਲੁੱਟ ਕੇ ਹੋਈਆਂ ਰਫੂਚੱਕਰ

ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ‘ਚ ਵਾਪਰੀ ਵੱਡੀ ਘਟਨਾ,ਬੈਂਕ ਦੇ ਅੰਦਰੋ ਬਜੁਰਗ ਕੋਲੋਂ ਦੋ ਔਰਤਾਂ ਇੱਕ ਲੱਖ ਰੁਪਏ ਲੁੱਟ ਕੇ ਹੋਈਆਂ ਰਫੂਚੱਕਰ
ਅੱਡਾ ਸਰਾਂ (ਜਸਵੀਰ ਕਾਜਲ) ਅੱਜ ਪੰਜਾਬ ਨੈਸ਼ਨਲ ਬੈਂਕ ਵਿਚ ਦਿਨ ਦਿਹਾੜੇ 11 ਵਜੇ ਦੇ ਕਰੀਬ ਪੈਸੇ ਕਢਵਾਉਣ ਆਏ ਇੱਕ ਬਜੁਰਗ ਕੋਲੋਂ ਦੋ ਔਰਤਾਂ ਵਲੋਂ 1 ਲੱਖ ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਸਾਰਾ ਘਟਨਾ ਬੈਂਕ ਚ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਈ।
ਗੜ੍ਹਦੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਿਟਾਇਰਡ ਮਾ ਗੁਰਮੀਤ ਸਿੰਘ ਪੁੱਤਰ ਸ੍ਰੀ ਲੇਟ ਮਹਿੰਗਾ ਰਾਮ ਵਾਸੀ ਵਾਰਡ ਨੰਬਰ 1 ਜੈਨ ਕਲੋਨੀ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 75 ਸਾਲ ) ਕਿਹਾ ਕਿ ਉਕਤ ਪਤੇ ਦਾ ਰਹਿਣ ਵਾਲਾ ਹਾਂ। ਅੱਜ ਕੱਲ ਮੈਂ ਘਰੇਲੂ ਕੰਮਕਾਰ ਕਰਦਾ ਹਾਂ। ਸਾਡੇ ਦੋ ਬੱਚੇ ਹਨ ਦੋਵੇਂ ਵਿਦੇਸ਼ ਹਨ ਤੇ ਘਰ ਵਿਚ ਮੈਂ ਤੇ ਮੇਰੀ ਪਤਨੀ ਵਿਦਿਆ ਦੇਵੀ ਰਹਿੰਦੀ ਹੈ। ਅੱਜ ਮਿਤੀ 03 10-23 ਨੂੰ ਜੋ ਸਮੇਤ ਆਪਣੀ ਪਤਨੀ ਈ-ਰਿਕਸਾ ਕਿਰਾਏ ਤੇ ਕਰਕੇ ਵਕਤ ਕਰੀਬ 10:45 ਏ ਐਮ ਪੰਜਾਬ ਨੈਸਨਲ ਬੈਂਕ ਮੈਨ ਬ੍ਰਾਂਚ, ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਵਿਖੇ ਪੈਸੇ ਕਢਵਾਉਣ ਪੁਜੇ। ਮੈਂ ਆਪਣੇ ਅਕਾਉਂਟ ਨੰਬਰ 11382030000270 ਵਿੱਚ ਇੱਕ ਲੱਖ ਰੁਪਏ ਕਢਵਾਏ ਅਤੇ ਕਢਵਾਉਣ ਤੋਂ ਬਾਅਦ ਦੂਸਰੇ ਕਾਊਂਟਰ ਤੇ ਆਪਣੀ ਪਾਸਵਕ ਦੀ ਕਾਪੀ ਤੇ ਐਂਟਰੀ ਕਰਵਾਈ ਤੇ ਮੈਂ ਆਪਣੇ ਕਢਵਾਏ 1 ਲੱਖ ਰੁਪਏ, 500 ਰੁਪਏ ਵਾਲੇ ਨੋਟ ਲਿਫਾਫੇ ਵਿੱਚ ਪਾਏ ਸਨ।ਜਦੋਂ ਮੈਂ ਬੈਂਕ ਦੀ ਕਾਪੀ ਤੇ ਐਂਟਰੀ ਕਰਵਾ ਕੇ ਬੈਂਕ ਦੇ ਮੇਨ ਗੇਟ ਤੇ ਪੁੱਜਾ ਤੇ ਈ-ਰਿਕਸਾ ਵਿਚ ਬੈਠਣ ਲੱਗਾ ਤਾਂ ਮੈਂ ਵੇਖਿਆ ਕਿ ਲਿਫਾਫੇ ਵਿੱਚੋਂ ਇੱਕ ਲੱਖ ਰੁਪਏ ਚੋਰੀ ਹੋ ਗਿਆ। ਫਿਰ ਮੈਂ ਬੈਂਕ ਦੇ ਅੰਦਰ ਚਲਾ ਗਿਆ ਤੇ ਬੈਂਕ ਦੇ ਕਰਮਚਾਰੀਆਂ ਨੂੰ ਚੋਰੀ ਬਾਰੇ ਦੱਸਿਆ।ਬੈਂਕ ਕਰਮਚਾਰੀਆਂ ਨੇ ਕੈਮਰਾ ਪਿੱਛੇ ਕਰਕੇ ਚੈੱਕ ਕੀਤਾ ਤਾਂ ਵੇਖਿਆ ਕਿ ਇੰਟਰੀ ਵਾਲੇ ਕਾਊਂਟਰ ਤੇ ਮੇਰੇ ਨਾਲ ਲੱਗੀਆਂ ਦੋ ਨਾ-ਮਾਲੂਮ ਔਰਤਾਂ ਉਮਰ ਕਰੀਬ 40-45 ਜਿਨ੍ਹਾਂ ਵੱਲੋਂ ਮੇਰੇ ਹੱਥ ਵਿੱਚ ਫੜੇ ਲਿਫਾਫਾ ਜਿਸ ਵਿੱਚ 01 ਲੱਖ ਰੁਪਇਆ ਪਾਇਆ ਸੀ ਬਲੇਡ ਨਾਲ ਚੀਰ ਮਾਰ ਕਿ ਬੈਂਕ ਦੇ ਅੰਦਰੋਂ ਚੋਰੀ ਕਰਕੇ ਲੈ ਗਈਆ।ਇਹਨਾਂ ਔਰਤਾਂ ਦੀ ਮੈਂ ਹੁਣ ਤੱਕ ਆਪਣੇ ਤੌਰ ਤੇ ਕਾਫੀ ਭਾਲ ਕੀਤੀ ਜੋ ਨਹੀਂ ਮਿਲੀਆਂ। ਗੜ੍ਹਦੀਵਾਲਾ ਪੁਲਿਸ ਨੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਗੜ੍ਹਦੀਵਾਲਾ ਪੁਲਿਸ ਨੌਸਰਬਾਜ਼ ਔਰਤਾਂ ਤੱਕ ਪਹੁੰਚ ਪਾਉਂਦੇ ਹੈ ਕਿ ਨਹੀਂ।