ਮਣੀਪੁਰ ਘਟਨਾ ਨੂੰ ਲੈਕੇ ਡੇਰਾ ਬਾਬਾ ਨਾਨਕ ਚ ਬੰਦ ਦਾ ਮਹੌਲ ਦੇਖੋ ਡੇਰਾ ਬਾਬਾ ਨਾਨਕ ਦੇ ਹਾਲਤ ਤੇ ਰੋਸ ਮਾਰਚ ਦੇ ਦ੍ਰਿਸ਼

ਡੀਐਸਪੀ ਮਨਿੰਦਰ ਸਿੰਘ ਵਾਤਾਵਰਨ ਸ਼ਾਤੀ ਪੂਰਨ ਹੈ

mart daar

ਬੀਤੇ ਦਿਨੀ ਜੋ ਸੂਬਾ ਮਣੀਪੁਰ ਵਿਖੇ ਅਨੂਸੂਚਿਤ ਕਬੀਲੇ ਦੀਆਂ ਔਰਤਾਂ ਨਾਲ ਜੋ ਘਿਨੌਣੀ ਇਨਸਾਨੀਅਤ ਤੋਂ ਗਿਰੀ ਹੋਈ ਦਰਿੰਦਗੀ ਕੀਤੀ ਗਈ ਸੀ ਉਸ ਦੇ ਰੋਸ ਵਜੋਂ ਵੱਖ ਵੱਖ ਜਥੇਬੰਦੀਆਂ ਵਲੋਂ ਬੰਦ ਦੀ ਕਾਲ ਦਿੱਤੀ ਗਈ ਸੀ। ਅੱਜ ਡੇਰਾ ਬਾਬਾ ਨਾਨਕ ਚ ਇਸ ਕਾਲ ਨੂੰ ਪੂਰਾ ਸਮਰਥਨ ਮਿਲਿਆ।  ਡੇਰਾ ਬਾਬਾ ਨਾਨਕ ਦੇ ਬਜ਼ਾਰ , ਪ੍ਰਾਈਵੇਟ ਸਕੂਲ , ਮੁਕੰਮਲ ਤੋਰ ਤੇ ਬੰਦ ਰਹੇ ਇਸ ਮੌਕੇ ਮਸੀਹ ਭਾਈਚਾਰੇ ਵੱਲੋਂ ਸਾਤਮਈ ਜਲੂਸ ਕੰਢਿਆਂ ਗਿਆ ਬਾਅਦ ਵਿੱਚ ਪੁਰਾਣਾ ਬੰਸ ਸਟੈਂਡ ਵਿਖੇ ਧਰਨਾ ਲਗਾਇਆ ਗਿਆ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਜੰਮ ਕੇ ਬਿਜੇਪੀ ਤੇ ਕੇਂਦਰ ਸਰਕਾਰ ਖਿਲਾਫ ਜੰਮਦੇ ਭਰਾਸ ਕੱਢੀ ਅਤੇ ਕਿਹਾ ਕਿ ਮਨੀਪੁਰ ਦੀਆ ਬੇਟੀਆਂ ਨੂੰ ਜਦ ਤੱਕ ਇਨਸਾਫ਼ ਨਹੀਂ ਮਿਲਦਾ ਵਿਰੋਧ ਜਾਰੀ ਰਹੇਗਾ। 
ਰੋਹਿਤ ਮਲਿਕ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ। ਸਾਰੀ ਘਟਨਾ ਸਰਕਾਰ ਦੀ ਅਣਦੇਖੀ ਕਰਕੇ ਵਾਪਰੀ ਹੈ।  ਕੇਂਦਰ  ਸਰਕਾਰ ਦਾ ਫਰਜ ਬਣਦਾ  ਹੈ ਕਿ ਸਖਤ ਐਕਸ਼ਨ ਲੈਂਦੇ ਹੋਏ ਮਣੀਪੁਰ ਸਰਕਾਰ ਨੂੰ ਬਰਖਾਸਤ ਕੀਤੀ ਜਾਏ।
ਜਗੀਰ ਮਸੀਹ ਨੇ  ਇਸ ਗੱਲ ਦਾ ਜ਼ਿਕਰ ਕੀਤਾ ਕਿ ਸਰਕਾਰ ਘਟ ਗਿਣਤੀ ਲੋਕਾਂ ਨੂੰ ਦਬਾਨਾ ਚਾਹੁੰਦੀ ਹੈ। ਪਰ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਝੂਕੇਗੇ। ਸਰਕਾਰ ਨੂੰ ਇਹੋ ਜਹੇ ਕੰਮ ਬੰਦ ਕਰਨੇ ਚਾਹੀਦੇ ਹਨ ਤੇ ਮਨੀਪੁਰ ਸਰਕਾਰ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਹੋਰ ਵੀ ਇਲਿਆਸ ਮਸੀਹ ਸਿੱਧੂ ਨੇ ਕੇਂਦਰ ਸਰਕਾਰ ਖਿਲਾਫ ਆਪਣੀ ਭੜਾਸ ਕੱਢਦੇ ਹੋਏ ਕੇਂਦਰ ਨੂੰ ਚਿਤਾਵਨੀ ਦਿਤੀ ਕੇ ਜੇ ਇਨਸਾਫ ਨਾ ਮਿਲਿਆ ਤਾਂ ਇਹ ਪ੍ਰਦਰਸ਼ਨ ਜਾਰੀ ਰਹਿਣ ਗੇ। 
 
ਓਧਰ ਡੇਰਾ ਬਾਬਾ ਨਾਨਕ ਦੇ DSP ਮਨਿੰਦਰ ਪਾਲ ਸਿੰਘ ਨੇ ਵੀ ਸਤਿਥੀ ਨੂੰ ਦੇਖਦੇ ਹੋਏ ਪੂਰੇ ਸੁਰਖਸ਼ਾ ਪ੍ਰਬੰਧ ਕੀਤੇ ਹੋਏ ਸੀ ਤੇ ਲਗਾਤਾਰ ਉਨ੍ਹਾਂ ਦੁਆਰਾ ਇਲਾਕੇ ਚ ਕੱਲ੍ਹ ਤੋਂ ਗਸ਼ਤ ਵੀ ਜਾਰੀ ਹੈ। 
ਇਸ ਮੌਕੇ ਇਕਬਾਲ ਮਸੀਹ, ਸਰਪੰਚ ਵਿਲੀਅਮ ਮਸੀਹ, ਵਾਰਿਸ ਮਸੀਹ, ਸਾਬਾ ਮਸੀਹ, ਵਜ਼ੀਰ ਮਸੀਹ, ਸੁਰਜੀਤ ਕੁਮਾਰ, ਹੈਪੀ ਮਸੀਹ, ਬਿੱਟੂ ਮਸੀਹ, ਰਾਜੇਸ਼ ਮਸੀਹ , ਹਨੁਕ ਮਸੀਹ ਆਦਿ ਹਾਜਿਰ ਸਨ। 
ਆਓ ਦੇਖਦੇ ਹਾਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਆਲ 2 ਨਿਊਜ਼ ਲਈ ਵਿਸ਼ੇਸ਼ ਰਿਪੋਰਟ।