ਸ਼ਿਵ ਸੈਨਾ ਉੱਦਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਉਪ ਪ੍ਰਧਾਨ ਰਮੇਸ਼ ਨਯਿਅਰ ਵਲੋਂ ਪ੍ਰੈੱਸ ਕਾਨਫਰੰਸ
ਬਟਾਲਾ ਸ਼ਹਿਰ ਚ ਲੱਗਾ ਲਾਸ਼ਾਂ ਦਾ ਢੇਰ
ਅੱਜ ਸ਼ਿਵ ਸੈਨਾ ਉੱਦਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਉਪ ਪ੍ਰਧਾਨ ਰਮੇਸ਼ ਨਯਿਅਰ ਵਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕੀ ਬਟਾਲਾ ਸ਼ਹਿਰ ਵਿੱਚ ਨਗਰ ਨਿਗਮ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਬਟਾਲਾ ਦੇ ਹਰ ਕੋਨੇ ਅਤੇ ਹਰ ਘਰ ਵਿੱਚ ਡੇਂਗੂ ਅਤੇ ਚਿਕਨਗੁਨੀਆਂ ਮਹਾਂਮਾਰੀ ਦੇ ਰੂਪ ਵਿੱਚ ਫੈਲ ਚੁੱਕੇ ਹਨ ਅਤੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਮੌਜੂਦਾ ਸਰਕਾਰ ਤੇ ਬਟਾਲਾ ਪ੍ਰਸ਼ਾਸਨ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਉਨਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਸਿਵਲ ਹਸਪਤਾਲ ਸਮੇਤ ਬਟਾਲਾ ਦੇ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ ਜਿਸ ਕਰਕੇ ਹਸਪਤਾਲਾਂ ਵਿੱਚ ਹੁਣ ਨਵੇਂ ਆਉਣ ਵਾਲੇ ਮਰੀਜ਼ਾਂ ਲਈ ਬੈਡ ਤੱਕ ਨਹੀਂ ਹਨ। ਲੋਕ ਘਰਾਂ ਤੋਂ ਮੰਜੇ ਲੈ ਕੇ ਇਲਾਜ ਕਰਵਾ ਰਹੇ ਹਨ। ਉਨਾਂ ਕਿਹਾ ਕਿ ਪੂਰੇ ਸ਼ਹਿਰ 'ਚ ਗੰਦਗੀ ਦੇ ਵੱਡੇ ਵੱਡੇ ਢੇਰ ਹਰ ਮੋੜ 'ਤੇ ਦਿਖਾਈ ਦਿੰਦੇ ਹਨ, ਇਸ ਦੇ ਬਾਵਜੂਦ ਵੀ ਬਟਾਲਾ ਪ੍ਰਸਾਸਨ ਨੂੰ ਇਸਦੀ ਕੋਈ ਪਰਵਾਹ ਨਹੀਂ, ਉਹ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨਾਂ ਕਿਹਾ ਕਿ ਇਹ ਇਕ ਪਰਿਵਾਰ ਚ ਚਾਰ ਤੋਂ ਪੰਜ ਮੈਂਬਰ ਬੀਮਾਰ ਹਨ, ਜਿਹਨਾਂ ਲੋਕਾਂ ਦੇ ਸੈੱਲ ਘੱਟ ਰਹੇ ਹਨ ਖੂਨ ਦੀ ਕਮੀ ਹੋ ਰਹੀ ਹੈ ਪਰ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਤੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ ਕੋਈ ਇਕ ਬਿਆਨ ਤੱਕ ਨਹੀਂ ਆਇਆ। ਉਨਾਂ ਕਿਹਾ ਕਿ ਲੋਕਾਂ ਨੇ ਭਰੋਸਾ ਕਰਕੇ ਮੌਜੂਦਾ ਸਰਕਾਰ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀ ਪਰ ਅੱਜ ਸਰਕਾਰ ਲੋਕਾਂ ਦੀ ਸਾਰ ਨਹੀਂ ਲੈ ਰਹੀ। ਉਨਾਂ ਕਿਹਾ ਕਿ ਸ਼ਿਵ ਸੈਨਾ ਉੱਦਵ ਬਾਲਾ ਸਾਹਿਬ ਠਾਕਰੇ ਨੇ ਸਦਾ ਹੀ ਵੋਟਾਂ ਦੀ ਰਾਜਨੀਤੀ ਤੋਂ ਹੱਟ ਕੇ ਸੇਵਾ ਭਾਵਨਾ ਰੱਖੀ ਹੈ ਅਤੇ ਅੱਗੇ ਬੋਲਦਿਆਂ ਰਮੇਸ਼ ਨਯਿਅਰ ਨੇ ਕਿਹਾ ਕਿ ਬਟਾਲਾ ਵਿੱਚ ਵਾਇਰਲ ਬੁਖਾਰ ਅਤੇ ਚਿਕਨਗੁਨੀਆ ਦਾ ਅਸਲ ਕਾਰਨ ਬਟਾਲਾ ਸ਼ਹਿਰ ਵਿੱਚ ਫੈਲੀ ਗੰਦਗੀ ਹੈ। ਜੋ ਕਿ ਨਗਰ ਨਿਗਮ ਬਟਾਲਾ ਦੀ ਦੇਣ ਹੈ। ਨਗਰ ਨਿਗਮ ਬਟਾਲਾ ਮੱਛਰਾਂ ਨੂੰ ਮਾਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਅਤੇ ਫੋਗਿੰਗ ਕਰਵਾਉਣ ਵਿੱਚ ਫੇਲ ਸਾਬਿਤ ਹੋਇਆ ਹੈ ਜਿਸਦੇ ਕਾਰਨ ਡੇਂਗੂ, ਚਿਕਨਗੁਨੀਆ ਨੇ ਮਹਾਂਮਾਰੀ ਦਾ ਰੂਪ ਧਾਰਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਜ਼ਿਲਾ ਗੁਰਦਾਸਪੁਰ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਬਿਮਾਰੀ ਸਬੰਧੀ ਕੋਈ ਵੀ ਦਵਾਈਆਂ ਨਹੀਂ ਮਿਲ ਰਹੀਆਂ ਅਤੇ ਪ੍ਰਾਈਵੇਟ ਅਤੇ ਚੈਰੀਟੇਬਲ ਹੋਸਪਿਟਲਾਂ ਨੇ ਆਪਣੇ ਰੇਟ ਬਹੁਤ ਜਿਆਦਾ ਵਧਾ ਦਿੱਤੇ ਨੇ ਇਨ੍ਹਾਂ ਮਰੀਜਾਂ ਦੇ ਕੋਲੋਂ ਤਿੰਨ ਤਿੰਨ ਹਜ਼ਾਰ ਰੁਪਇਆ ਪਰ ਦਿਨ ਦਾ ਲਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਬਿਮਾਰੀ ਦੇ ਨਾਲ ਜਿਹੜੇ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ ਉਹਨਾਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਿਆ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਇਸ ਬਿਮਾਰੀ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਫ੍ਰੀ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਸ਼ਿਵ ਸੈਨਾ ਉੱਦਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਉਪ ਪ੍ਰਧਾਨ ਰਮੇਸ਼ ਨਯਿਅਰ ਨੇ ਸਾਥੀਆਂ ਸਮੇਤ ਸਿਵਲ ਸਰਜਨ ਗੁਰਦਾਸਪੁਰ ਦਾ ਪੁਤਲਾ ਨਹਿਰੂ ਗੇਟ ਵਿਖੇ ਫੂਕਿਆ ਇਸ ਮੌਕੇ ਤੇ ਓਹਨਾ ਨਾਲ ਹੰਸਾ ਸਿੰਘ ਫੋਜੀ ,ਅਵਤਾਰ ਕਾਲਾ ਅਮਰੀਕ ਸਿੰਘ ਫੌਜੀ, ਮੰਗਲ ਕੈਂਪ, ਸਨੀ ਨੱਤ, ਰਾਜੂ ਰਾਜਸਥਾਨੀ,ਲਾਡੀ,ਤਾਬੀਰ ਅਹਿਮਦ,ਬੰਟੀ,ਰਾਹੁਲ ਆਦਿ ਮੌਜੂਦ ਸਨ