ਜੰਡਿਆਲਾ ਗੁਰੂ ਦੇ ਪਿੰਡ ਨਿਜਾਮਪੁਰਾ ਹੋਇਆ ਨੌਜਵਾਨ ਦਾ ਕਤਲ

ਨਜਾਇਜ਼ ਸਬੰਧ ਬਣੇ ਕਾਰਨ, ਪੁਲਿਸ ਨੇ ਕੀਤੇ 4 ਕਾਬੂ

ਬੀਤੇ ਕੱਲ ਜੰਡਿਆਲਾ ਗੁਰੂ ਦੇ ਅੰਦਰ ਆਉਂਦੇ ਪਿੰਡ ਨਿਜਾਮਪੁਰਾ ਚ ਇੱਕ ਨੌਜਵਾਨ ਦਾ ਕਤਲ ਹੋ ਗਿਆ। SHO ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਰਪੰਚ ਦੇ ਲੜਕੇ ਦਿਲਸ਼ੇਰ ਸਿੰਘ ਦਾ ਕਤਲ ਕੀਤਾ ਗਿਆ ਤੇ ਇਹ ਨਜਾਇਜ਼ ਸਬੰਧਾਂ ਕਰਕੇ ਕਤਲ ਹੋਇਆ ਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ 4 ਲੋਗਾਂ ਤੇ ਸ਼ੱਕ ਜਤਾਇਆ ਸੀ। ਤੁਰੰਤ ਪੁਲਿਸ ਨੇ FIR ਦਰਜ ਕਰਦੇ ਹੋਏ  ਛਾਪੇਮਾਰੀ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਤਫ਼ਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਕਤਲ ਕਿਰਚਾਂ ਮਾਰ ਕੇ ਕੀਤਾ ਗਿਆ। ਜਿਕਰਯੋਗ ਹੈ ਕਿ ਚਾਰ ਦੋਸ਼ੀਆਂ ਚ ਤਿੰਨ ਸੱਕੇ ਭਰਾ ਹਨ। 
ਤੁਸੀਂ ਦੇਖ ਰਹੇ ਹੋ ਜੰਡਿਆਲਾ ਗੁਰੂ ਤੋਂ ਜੈਯ ਦੇਵ ਤੇ ਵਿਕਰਾਂਤ ਦੇਵਗਨ  ਦੀ ਆਲ 2 ਨਿਊਜ਼ ਲਈ ਵਿਸ਼ੇਸ਼ ਰਿਪੋਰਟ।