ਇੱਕ ਨੌਜਵਾਨ ਨੂੰ ਪਹਿਲਾਂ ਕੁਟਿਆ ਫੇਰ ਕੀਤਾ ਕਿਡਨੇਪ ਪੁਲੀਸ ਨੇ ਦੋਸ਼ੀਆਂ ਨੂੰ ਨਾਕੇ ਤੋਂ ਕੀਤਾ ਕਾਬੂ

ਗੁਰਦਾਸਪੁਰ ਦੇ ਇੱਕ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਕਿਡਨੈਪ ਕੀਤਾ ਗਿਆ ਅਤੇ ਉਸਦੀ ਬੂਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ

ਗੁਰਦਾਸਪੁਰ ਦੇ ਇੱਕ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਕਿਡਨੈਪ ਕੀਤਾ ਗਿਆ ਅਤੇ ਉਸਦੀ ਬੂਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ। ਜਿਸ ਤੋਂ ਬਾਅਦ ਉਸਨੂੰ ਕਿਤੇ ਹੋਰ ਲੈਕੇ ਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਇੱਕ ਨਾਕੇ ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ ਸ਼ਰਮਾ  ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਕਿਤੇ ਕੰਮ ਗਏ ਹੋਏ ਸੀ ਜਦੋਂ ਉਹ ਘਰ ਆ ਰਹੇ ਸੀ ਤੇ ਉਹਨਾਂ ਪਿੱਛੇ ਇੱਕ ਸਵਿਫ਼ਟ ਗੱਡੀ ਲੱਗ ਗਈ। ਜਿਸ ਤੋਂ ਬਾਅਦ ਗੱਡੀ ਸਵਾਰ ਨੌਜਵਾਨਾਂ ਨੇ ਸਾਨੂੰ ਫੜਨ ਦੀ ਕੋਸ਼ਿਸ਼ ਕੀਤੀ ਕ੍ਰਿਸ਼ ਨੇ ਕਿਹਾ ਕਿ ਮੇਰਾ ਸਾਥੀ ਬਚ ਗਿਆ ਪਰ ਮੈਨੂੰ ਕਿਡਨੈਪ ਕਰ ਲਿਆ ਗਿਆ ਅਤੇ ਪਹਿਲੇ ਮੈਨੂੰ ਕੁਟਿਆ ਗਿਆ। ਰਸਤੇ ਵਿਚ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ  ਤੇ ਮੈਂ ਬਚਾਉਣ ਲਈ ਪੁਲਿਸ ਵਾਲਿਆਂ ਅੱਗੇ ਬੇਨਤੀ ਕੀਤੀ ਜਿਸ ਤੋ ਬਾਦ ਦੋਸ਼ੀਆਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਪੀੜਿਤ ਕਰਿਸ਼ ਅਤੇ ਉਸ ਦੀ ਮਾਤਾ ਨੇ ਇਨਸਾਫ਼ ਦੀ ਮੰਗ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DSP ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਇੱਕ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਕਿਡਨੇਪ ਕਰਕੇ ਉਸਦੀ ਕੁੱਟ ਮਾਰ ਕੀਤੀ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੀੜਿਤ ਦੇ ਬਿਆਨ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੀੜਿਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਕੁਝ ਮੁਲਾਜਮ ਵੀ ਸ਼ਾਮਿਲ ਹਨ ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।