ਬੂਰੇ ਜੱਟਾਂ ਵਿਖੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਮੀਟਿੰਗ

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਜ਼ਰੂਰੀ ਮੀਟਿੰਗ ਪਿੰਡ ਬੂਰੇ ਜੱਟਾਂ ਵਿਖੇ ਹੋਈ ਜਿਸ ਵਿਚ ਕਿਸਾਨ ਆਗੂਆਂ ਨੇ ਐਮ ਐਸ ਪੀ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਏ ਗਏ ਫੈਸਲਿਆਂ ਲਈ ਆਪਣਾ ਪਖ ਰਖਿਆ

ਬੂਰੇ ਜੱਟਾਂ ਵਿਖੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਮੀਟਿੰਗ
mart daar

ਅੱਡਾ ਸਰਾਂ ( ਜਸਵੀਰ ਕਾਜਲ )  -  ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ  ਜ਼ਰੂਰੀ ਮੀਟਿੰਗ ਪਿੰਡ ਬੂਰੇ ਜੱਟਾਂ ਵਿਖੇ ਹੋਈ | ਜਿਸ ਵਿਚ  ਕਿਸਾਨ ਆਗੂਆਂ ਨੇ  ਐਮ ਐਸ ਪੀ ਸਬੰਧੀ ਸੰਯੁਕਤ  ਕਿਸਾਨ ਮੋਰਚੇ ਵੱਲੋਂ ਲਏ ਗਏ ਫੈਸਲਿਆਂ ਲਈ ਆਪਣਾ ਪਖ ਰਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਮੈਂਬਰੀ ਦੀ  ਬਰਖ਼ਾਸਤਗੀ ਨੂੰ ਪੰਜਾਬ ਨਾਲ ਧੱਕਾ ਦੱਸਿਆ|  ਗੁਰਦੀਪ ਸਿੰਘ ਖੁਣਖੁਣ ਉਂਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਹਰਪ੍ਰੀਤ ਸਿੰਘ ਲਾਲੀ ਅਕਬਰ ਸਿੰਘ ਬੂਰੇ ਜੱਟਾਂ ਨੇ ਕਿਹਾ ਕਿ ਕਿਸਾਨ ਕਿੰਨੀਆਂ ਮੁਸੀਬਤਾਂ ਸਹਿ ਕੇ ਅੰਨ ਪੈਦਾ ਕਰਦਾ ਹੈ ਪਰ ਮੰਡੀਕਰਨ ਕਾਰਨ ਕਿਸਾਨ ਬੇਬਸੀ ਵਿਚ ਫਸਲ ਵੇਚਦਾ ਹੈ | ਲਾਗਤ ਮੁੱਲ ਨਾਲੋਂ ਕਿਤੇ ਘੱਟ ਫ਼ਸਲਾਂ ਦਾ ਮੁੱਲ ਮਿਲਦਾ ਹੈ | ਇੱਕ ਹੋਰ ਸੱਚ ਮੋਦੀ ਦੀ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਲਗਾਉਣ ਦੀ ਵੀਡੀ ਗਈ ਹੈ, ਜਿਸ ਨੂੰ ਅਸੀਂ ਪਿੰਡਾਂ ਵਿੱਚ ਲਾਗੂ ਨਹੀਂ ਹੋਣ ਦਿਆਂਗੇ  | ਅਸੀ ਕਿਸਾਨ-ਵਿਰੋਧੀ ਹਰੇਕ ਫੈਸਲੇ ਦਾ ਵਿਰੋਧ ਕਰਾਂਗੇ | ਇਸ ਮੌਕੇ ਰਾਮ ਸਿੰਘ ਧੁੱਗਾ, ਦਲਵੀਰ ਸਿੰਘ, ਮਹਿੰਦਰ ਸਿੰਘ ਲਾਚੋਵਾਲ, ਬਾਬਾ ਬੂਆ ਸਿੰਘ, ਸਤਵੰਤ ਸਿੰਘ,  ਨਿਰਮਲ ਸਿੰਘ ਨੂਰਪੁਰ, ਬਾਬਾ ਕਿਰਪਾਲ ਸਿੰਘ, ਗੁਰਸਿਮਰਤ ਸਿੰਘ ਲਾਚੋਵਾਲ, ਬਿੱਕਰ ਸਿੰਘ ਸ਼ੇਰਪੁਰ, ਪਰਮਦੀਪ ਸਿੰਘ,  ਸਤਵਿੰਦਰ ਸਿੰਘ ਬੂਰੇ ਜੱਟਾਂ, ਬਲਦੇਵ ਸਿੰਘ ਆਲੋਵਾਲ,  ਜਗਤਾਰ ਸਿੰਘ,  ਸੁਰਿੰਦਰ ਸਿੰਘ,  ਗੁਰਦੇਵ ਸਿੰਘ,  ਬਲਜੀਤ ਸਿੰਘ,  ਓਕਾਰ ਸਿੰਘ,  ਮਹਿੰਦਰ ਪਾਲ ਸਿੰਘ,  ਜਗਜੀਤ ਸਿੰਘ,  ਹਰਨੇਕ ਸਿੰਘ,  ਕੁਲਵਿੰਦਰ ਕੌਰ,  ਰਵਜੋਤ ਕੌਰ,  ਰਾਜਵਿੰਦਰ ਕੌਰ,  ਸਰਬਜੀਤ ਕੌਰ ਆਦਿ ਹਾਜਰ ਸਨ |