ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ - ਸਰਕਾਰੀ ਹਾਈ ਸਕੂਲ ਨੰਦਾਚੌਰ ਨੂੰ 14 ਪੱਖੇ ਦਾਨ

ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਆਸਟ੍ਰੇਲੀਆ ਵਾਸੀ ਕੁਲਵੰਤ ਸਿੰਘ, ਭਵਨੂਰ ਸਿੰਘ, ਏਕਜੋਤ ਸਿੰਘ , ਕੁਲਵਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਨੰਦਾਚੌਰ ਨੂੰ 14 ਪੱਖੇ ਦਾਨ ਕੀਤੇ।

ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ - ਸਰਕਾਰੀ ਹਾਈ ਸਕੂਲ ਨੰਦਾਚੌਰ ਨੂੰ 14 ਪੱਖੇ ਦਾਨ
ਦਾਨੀ ਪਰਿਵਾਰ ਨੂੰ ਸਨਮਾਨਤ ਕਰਨ ਮੌਕੇ ਸਰਕਾਰੀ ਹਾਈ ਸਕੂਲ ਨੰਦਾਚੌਰ ਦਾ ਸਕੂਲ ਸਟਾਫ
mart daar

ਅੱਡਾ ਸਰਾਂ ਜਸਵੀਰ ਕਾਜਲ  - ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ  ਆਸਟ੍ਰੇਲੀਆ ਵਾਸੀ ਕੁਲਵੰਤ  ਸਿੰਘ, ਭਵਨੂਰ ਸਿੰਘ, ਏਕਜੋਤ ਸਿੰਘ , ਕੁਲਵਿੰਦਰ ਕੌਰ  ਨੇ ਸਰਕਾਰੀ ਹਾਈ ਸਕੂਲ ਨੰਦਾਚੌਰ ਨੂੰ 14 ਪੱਖੇ ਦਾਨ ਕੀਤੇ। ਇਹ ਪੱਖੇ ੳਨ੍ਹਾਂ ਦੇ ਪਿਤਾ ਸ. ਜੋਗਿੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਗੁਰਦੇਵ ਕੌਰ  ਨੇ ਆਪ ਪਹੁੰਚ ਕੇ ਸਕੂਲ ਸਟਾਫ਼ ਨੂੰ ਦਿੱਤੇ।  ਇਸ ਮੌਕੇ ਸਕੂਲ ਮੁਖੀ ਰਾਜ ਕੁਮਾਰ ਨੇ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ  ਐੱਨ ਆਰ ਆਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ  ਕਾਇਆ ਕਲਪ ਹੋਈ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ  ਸਰਕਾਰੀ ਸਕੂਲਾਂ ਵਿੱਚ ਵਿੱਦਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ  ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ  ਜਿਸ ਕਾਰਨ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ । ਇਸ ਮੌਕੇ ਸਮੂਹ ਸਟਾਫ ਵਲੋਂ ਦਾਨੀ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਬਲਜੀਤ ਸਿੰਘ ਭਾਗੋਵਾਲ, ਸੁਖਵੀਰ ਸਿੰਘ, ਬਲਵੀਰ ਸਿੰਘ, ਵਾਸਦੇਵ ਸਿੰਘ,  ਨਰੇਸ਼ ਕੁਮਾਰ, ਕੁਲਦੀਪ ਕੁਮਾਰ ,ਜਸਵੰਤ ਸਿੰਘ, ਅਮਰਜੀਤ ਕੌਰ, ਅਮਨਦੀਪ ਕੌਰ, ਰੇਨੂੰ ਬਾਲਾ, ਅੰਜੂ ਬਾਲਾ ,ਸਿਮਰਜੀਤ ਕੌਰ, ਪੁਸ਼ਪਾ ਰਾਣੀ, ਰਣਜੀਤ ਕੌਰ , ਮਨਜੀਤ ਕੌਰ, ਰਜਵਿੰਦਰ ਕੌਰ, ਨੀਲਮ ਕੁਮਾਰੀ ਅਧਿਆਪਕ ਵੀ ਹਾਜ਼ਰ ਸਨ।