ਪਿੰਡ ਗੋਰਾਇਆ ਚ ਕਰਵਾਇਆ ਗਿਆ ਕਬੱਡੀ ਦਾ ਮਹਾਕੁੰਭ

ਧੰਨ ਧੰਨ ਬਾਬਾ ਗਿਆਨਾ ਨੰਦ ਜੀ ਦੀ ਯਾਦ ਨੂੰ ਸਮਰਪਿਤ ਸੀ ਇਹ ਟੂਰਨਾਮੈਂਟ

mart daar

ਕ੍ਰਿਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ - ਹੇਠਾਂ ਦਿਤੇ ਨਿਸ਼ਾਨ ਨੂੰ ਕਲਿਕ ਕਰੋ ਜੀ, ਸਬਸਕ੍ਰਾਈਬ ਕਰਨ ਤੋਂ ਬਾਦ ਬੈੱਲ ਨਿਸ਼ਾਨ ਦਬਾ ਕੇ ਆਲ ਚੁਣੋ ਜੀ

ਅੱਡਾ ਸਰਾਂ  18 ਜੂਨ   ਜਸਬੀਰ ਕਾਜਲ  

ਭੂੰਗਾ ਤੋਂ ਸਰਾਂ ਜਾਂਦੀ ਸੜਕ ਉਪਰ ਸਥਿਤ ਪਿੰਡ ਗੋਰਾਇਆ ਡਾਕਖਾਨਾ ਚੌਟਾਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਲਾਨਾ   ਕਬੱਡੀ ਕੱਪ ਕਰਵਾਇਆ ਗਿਆ  । ਪਿੰਡ ਗੋਰਾਇਆਂ ਦੇ ਬਹੁਤ ਹੀ ਕਬੱਡੀ ਦੇ ਵਧੀਆ ਖਿਡਾਰੀ   ਹੋਏ ਹਨ ਜਿਨ੍ਹਾਂ ਵਿਚ ਸੁਖਜਿੰਦਰ ਸਿੰਘ ਪੱਪੂ ਉਨ੍ਹਾਂ ਦਾ ਪੁੱਤਰ    ਬਿੱਲੂ ਗੋਰਾਇਆ ਜੋ ਕੈਨੇਡਾ ਵਿੱਚ ਰਹਿੰਦੇ ਹਨ, ਹੈਪੀ  ਗੋਰਾਇਆ  ,ਅਤੇ ਹੋਰ ਬਹੁਤ ਸਾਰੇ ਖਿਡਾਰੀ ਜੋ ਬਾਹਰ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਕਬੱਡੀ   ਖੇਡ ਪ੍ਰੇਮੀ ਹਨ  ,ਇਸ ਸਾਲਾਨਾ ਕਬੱਡੀ ਕੱਪ ਦੀ ਪ੍ਰਬੰਧਕ ਕਮੇਟੀ ਨਾਲ ਗੱਲ ਕਰਦਿਆਂ ਦੱਸਿਆ ਕਿ  ਇਹ ਕਬੱਡੀ ਟੂਰਨਾਮੈਂਟ ਪੂਰੇ ਨਗਰ ਪਿੰਡ ਗੋਰਾਇਆਂ ਦੇ ਸਹਿਯੋਗ ਨਾਲ  ,ਐੱਨ ਆਰ ਆਈ ਵੀਰਾਂ ਦੇ ਸਹਿਯੋਗ   ਅਤੇ ਧੰਨ ਧੰਨ   ਸੰਤ ਬਾਬਾ ਗਿਆਨਾ ਨੰਦ ਜੀ ਦੀ ਅਪਾਰ ਕਿਰਪਾ ਸਦਕਾ ਕਰਵਾਇਆ ਗਿਆ ਹੈ  ।ਇਸ ਟੂਰਨਾਮੈਂਟ ਦੀ ਆਰੰਭਤਾ ਵਿੱਚ ਪੁਰਹੀਰਾਂ ਅਤੇ ਸਾਦਰਾ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ ਜਿਸ ਵਿਚ ਪੁਰਹੀਰਾਂ ਨੇ ਸਾਂਧਰਾ   ਨੂੰ 30-28  ਨਾਲ ਹਰਾਇਆ ਅਤੇ ਉਸ ਤੋਂ  ਅਗਲਾ ਮੈਚ ਪਿੰਡ ਗੁਰਾਇਆਂ ਦੀ ਟੀਮ ਅਤੇ ਬੁੱਲ੍ਹੋਵਾਲ ਵਿੱਚ ਖੇਡਿਆ ਗਿਆ ਜਿਸ ਵਿਚ ਗੋਰਾਇਆ ਦੀ ਟੀਮ ਨੇ  ਬੁਲੋਵਾਲ ਦੀ ਟੀਮ ਨੂੰ  32-28 ਅੰਕਾਂ ਨਾਲ ਹਰਾਇਆ  । ਇਸ ਮੈਚ ਵਿਚ ਹੈਪੀ ਗੋਰਾਇਆ ਅਤੇ ਬਿੱਲੂ ਗੋਰਾਇਆ ਨੇ ਵੀ ਖੇਡ ਕੇ ਆਪਣੇ ਪਿੰਡ ਦਾ ਪੂਰਾ   ਮਾਣ ਰੱਖਿਆ ਅਤੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ  , ਕਬੱਡੀ ਕੱਪ ਵਿੱਚ ਰੰਧਾਵਾ ਅਤੇ ਰੰਗੀਲੇ ਨੇ ਕੱਬਡੀ ਦੇ ਬੋਲਾਂ ਨਾਲ ਪੂਰੇ ਕਬੱਡੀ ਮੈਚਾਂ  ਵਿਚ  ਕੁਮੈਂਟਰੀ ਕੀਤੀ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ  । ਇਸ ਮੌਕੇ ਸਾਬਕਾ ਸਟੇਟ ਮੰਤਰੀ ਸ. ਦੇਸ ਰਾਜ ਧੁੱਗਾ ,ਸੰਤ ਬਾਬਾ ਚਰਨ ਦਾਸ  ਜੀ  ,ਮਾਸਟਰ ਗੁਰਦਿਆਲ ਸਿੰਘ ,ਸਰਦਾਰ ਸੁਰਜੀਤ ਸਿੰਘ ਲੱਡੂ  ਸਾਬਕਾ ਕਬੱਡੀ ਖਿਡਾਰੀ  ,ਦਰਸ਼ਨ ਸਿੰਘ ਜੀ  ਸਾਬਕਾ ਕਬੱਡੀ ਖਿਡਾਰੀ  ,ਗੁਰਪਾਲ ਸਿੰਘ  ,ਮਹੀਪ ਕੁਮਾਰ  ,ਮਾਸਟਰ ਕੁਲਵਿੰਦਰ ਸਿੰਘ  ,ਬਲਜੀਤ ਸਿੰਘ ਲੰਬੜ  ,ਸਰਵਣ ਸਿੰਘ ਰੂਪੋਵਾਲ  ,ਗੁਰਮੁਖ ਸਿੰਘ ਗੋਰਾਇਆ  ,ਕਰਨੈਲ ਸਿੰਘ  , ਸਿਮਾ ਗੋਰਾਇਆ  ,ਬਰਿੰਦਰ ਸਿੰਘ ਪੰਜਾਬ ਪੁਲੀਸ  ,ਸ਼ਹੀਦ ਰਜਿੰਦਰ ਸਿੰਘ ਯੂਥ   ਕਲੱਬ ਸਾਰੇ ਮੈਂਬਰ  ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ  ।