ਹਰਮੀਕ ਸਿੰਘ ਨੇ ਐਸ. ਐਚ. ਓ. ਡੇਰਾ ਬਾਬਾ ਨਾਨਕ ਦਾ ਚਾਰਜ ਸੰਭਾਲਿਆ

ਹਰਮੀਕ ਸਿੰਘ ਨੇ ਐਸ. ਐਚ. ਓ. ਡੇਰਾ ਬਾਬਾ ਨਾਨਕ ਦਾ ਚਾਰਜ ਸੰਭਾਲਿਆ

ਹਰਮੀਕ ਸਿੰਘ ਨੇ ਐਸ. ਐਚ. ਓ. ਡੇਰਾ ਬਾਬਾ ਨਾਨਕ ਦਾ ਚਾਰਜ ਸੰਭਾਲਿਆ
mart daar

ਡੇਰਾ ਬਾਬਾ ਨਾਨਕ 2- ਅਗਸਤ (ਜਤਿੰਦਰ ਕੁਮਾਰ/ ਕੈਮਰਾ ਮੈਨ ਕ੍ਰਿਸ਼ਨ ਗੋਪਾਲ ) ਪੁਲਿਸ ਜਿਲ੍ਹਾ ਬਟਾਲਾ ਸੀ .ਏ ਸਟਾਫ਼ ਤੋ ਬਦਲ ਕੇ ਆਏ ਐਸ. ਐਚ. ਓ ਹਰਮੀਕ ਸਿੰਘ ਨੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਅਹੁਦਾ ਸੰਭਾਲ ਕੇ ਕੰਮਕਾਜ ਸੁਰੂ ਕਰ ਦਿੱਤਾ

ਇਸ ਮੋਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਗਨਦੀਪ ਸਿੰਘ ਡੇਰਾ ਬਾਬਾ ਨਾਨਕ ਵੱਲੋਂ ਐਸ. ਐਚ. ਓ ਹਰਮੀਕ ਸਿੰਘ ਦਾ ਥਾਣਾ ਡੇਰਾ ਬਾਬਾ ਨਾਨਕ ਦਾ ਚਾਰਜ ਸੰਭਾਲਣ ਮੋਕੇ  ਫੁੱਲਾਂ ਦੇ ਬੁੱਕੇ ਦੇ ਕੇ ਜੀ ਆਇਆ ਨੂੰ ਆਖਿਆ ਗਿਆ  ਇਸ ਮੋਕੇ ਚਾਰਜ ਸੰਭਾਲਣ ਉਪੰਰਤ ਚੋਣਵੇ ਪੱਤਰਕਾਰਾਂ ਨਾਲ ਗਲਬਾਤ  ਕਰਦਿਆਂ ਨਵ- ਨਿਯੁਕਤ ਐਸ. ਐਚ. ਓ ਹਰਮੀਕ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਪੁਲਿਸ ਵੱਲੋਂ ਪੂਰੀ ਮੁਸਤੈਦੀ ਵਰਤੀ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਕਸਬੇ ਵਿੱਚ ਕਿਸੇ ਵੀ ਪ੍ਕਾਰ ਦੇ ਨਸੇ਼ ਦੀ ਵਿਕਰੀ ਅਤੇ ਨਸ਼ਾ ਕਰਨ ਵਾਲੇ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇਗੀ  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਨਸਾਂ ਕਰਨ ਵਾਲਾ ਜਾ ਵੇਚਣ ਵਾਲੇ ਦਾ ਪਤਾ ਲੱਗਦਾ ਹੈ ਤਾਂ ਉਹ ਮੇਰੇ ਨਾਲ ਤਰੁੰਤ ਸੰਪਰਕ ਕਰਕੇ ਮੈਨੂੰ ਦੱਸ ਸਕਦਾ ਹੈ ਪੁਲਿਸ ਵੱਲੋਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਐਸ. ਐਚ. ਓ ਹਰਮੀਕ ਸਿੰਘ ਨੇ ਅੱਗੇ ਕਿਹਾ ਕਿ ਥਾਣੇ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ ਇਸ ਮੋਕੇ ਗਗਨਦੀਪ ਸਿੰਘ ਸੀਨੀਅਰ ਆਗੂ ਡੇਰਾ ਬਾਬਾ ਨਾਨਕ, ਮਾਸਟਰ ਓਮ ਪ੍ਕਾਸ, ਬਲਦੇਵ ਰਾਜ ਡਾਇਮੰਡ ਆਦਿ ਹਾਜਰ ਸਨ।