ਗੁਰਦਾਸਪੁਰ ਦੇ ਸ਼ਹਿਰ ਨਜ਼ਦੀਕ ਜੀਟੀ ਰੋਡ ਤੇ ਸਥਿਤ ਇਕ ਹੋਟਲ ਦੇ ਬਾਹਰ ਹਵਾਈ ਫਾਇਰਿੰਗ

ਗੁਰਦਾਸਪੁਰ ਦੇ ਸ਼ਹਿਰ ਨਜ਼ਦੀਕ ਜੀਟੀ ਰੋਡ ਤੇ ਸਥਿਤ ਇਕ ਹੋਟਲ ਦੇ ਬਾਹਰ ਹਵਾਈ ਫਾਇਰਿੰਗ ਕਰਕੇ ਮੌਕੇ ਤੋਂ ਕਾਰ ਵਿੱਚ ਫਰਾਰ ਹੋਏ ਚਾਰ ਨੌਜਵਾਨਾਂ ਵਿੱਚੋਂ ਤਿੰਨ ਨੌਜਵਾਨਾਂ ਨੂੰ ਕਾਰ ਸਮੇਤ ਕੁਝ ਹੀ ਘੰਟਿਆਂ ਵਿੱਚ ਧਾਰੀਵਾਲ ਪੁਲਸ ਨੇ ਕੀਤਾ ਗ੍ਰਿਫ਼ਤਾਰ ਕੀਤਾ ਗਿਆ

ਗੁਰਦਾਸਪੁਰ ਦੇ ਸ਼ਹਿਰ ਨਜ਼ਦੀਕ ਜੀਟੀ ਰੋਡ ਤੇ ਸਥਿਤ ਇਕ ਹੋਟਲ ਦੇ ਬਾਹਰ ਹਵਾਈ ਫਾਇਰਿੰਗ

ਗੁਰਦਾਸਪੁਰ ਦੇ ਸ਼ਹਿਰ ਨਜ਼ਦੀਕ ਜੀਟੀ ਰੋਡ ਤੇ ਸਥਿਤ ਇਕ ਹੋਟਲ ਦੇ ਬਾਹਰ ਹਵਾਈ ਫਾਇਰਿੰਗ ਕਰਕੇ ਮੌਕੇ ਤੋਂ ਕਾਰ ਵਿੱਚ ਫਰਾਰ ਹੋਏ ਚਾਰ ਨੌਜਵਾਨਾਂ ਵਿੱਚੋਂ ਤਿੰਨ ਨੌਜਵਾਨਾਂ ਨੂੰ ਕਾਰ ਸਮੇਤ ਕੁਝ ਹੀ ਘੰਟਿਆਂ ਵਿੱਚ ਧਾਰੀਵਾਲ ਪੁਲਸ ਨੇ ਕੀਤਾ ਗ੍ਰਿਫ਼ਤਾਰ ਕੀਤਾ ਗਿਆ | ਉਹਨਾਂ ਕੋਲੋਂ ਇਕ ਪਿਸਤੌਲ ਵੀ ਬਰਾਮਦ ਹੋਈ ਹੈ | ਜਾਣਕਾਰੀ ਦਿੰਦਿਆਂ ਧਾਰੀਵਾਲ ਥਾਣੇ ਦੇ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਇਕ ਰੈਸਟੋਰੈਂਟ ਵਿਚ ਬੈਠੇ ਚਾਰ ਨੌਜਵਾਨਾਂ ਨੇ ਬਾਹਰ ਆ ਕੇ ਫਾਇਰਿੰਗ ਕਰ ਦਿੱਤੀ ਅਤੇ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ |  ਹੋਟਲ ਵਿੱਚ ਲੱਗੇ ਸੀਸੀਟੀਵੀ ਖੰਗਾਲ ਕੇ ਗੱਡੀ ਦਾ ਨੰਬਰ ਨੋਟ ਕਰਕੇ ਗੱਡੀ ਦੇ ਮਾਲਕ ਦਾ ਪਤਾ ਕੀਤਾ | ਉਹਨਾਂ ਕਿਹਾ ਕਿ ਕਾਦੀਆਂ ਐਸ ਐਚ ਓ ਦੀ ਵੀ ਮਦਦ ਲਈ ਅਤੇ ਤਿੰਨ ਨੌਜਵਾਨ ਗੱਡੀ ਅਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਅਤੇ ਚੌਥਾ ਨੌਜਵਾਨ ਫਰਾਰ ਹੈ,  ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |  ਆਓ ਦੇਖਦੇ ਹਾਂ ਇੱਕ ਰਿਪੋਰਟ |