ਸਰਕਾਰ ਨੇ ਪੀਲੇ ਕਾਰਡ ਧਾਰਕਾਂ ਦੇ ਕਾਰਡ ਕੱਟ ਕੇ ਪੱਤਰਕਾਰਾਂ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ
ਸਰਕਾਰ ਨੇ ਪੀਲੇ ਕਾਰਡ ਧਾਰਕਾਂ ਦੇ ਕਾਰਡ ਕੱਟ ਕੇ ਪੱਤਰਕਾਰਾਂ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ
ਅੱਡਾ ਸਰਾਂ (ਜਸਬੀਰ ਕਾਜਲ )
ਪੱਤਰਕਾਰ ਜੋ ਹਰ ਮੌਸਮ ਅਤੇ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਹਰ ਘਟਨਾਕ੍ਰਮ ਦੀ ਜਾਣਕਾਰੀ ਲੋਕਾਂ ਦੀਆਂ ਦੁੱਖ ਤਕਲੀਫਾਂ , ਪਿੰਡਾਂ ਦੇ ਹੋਏ ਵਿਕਾਸ ਅਤੇ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾਉਣਾ ,ਹਰ ਪਿੰਡਾਂ ਸ਼ਹਿਰਾਂ ਵਿੱਚ ਹੋਣ ਵਾਲੇ ਮੇਲੇ, ਖੇਡ ਮੇਲੇ , ਧਾਰਮਿਕ ਪ੍ਰੋਗਰਾਮ ,ਅਤੇ ਰਾਜਨੀਤਕ ਗਤੀਵਿਧੀਆਂ ਦੀ ਕਵਰੇਜ ਕਰਦਾ ਹੈ । ਉਹ ਅੱਜ ਆਪ ਆਪਣੀ ਕਵਰੇਜ ਜਾਂ ਸਮੱਸਿਆ ਲੈ ਕੇ ਸਰਕਾਰ ਦੀਆਂ ਤੰਗ ਮਾਰੂ ਨੀਤੀਆਂ ਤੋਂ ਪ੍ਰੇਸ਼ਾਨ ਹੈ ।
ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਇਕ ਪੱਤਰਕਾਰ ਜੋ ਯੈਲੋ ਕਾਰਡ ਭਾਵ ਕਿ ਪੀਲਾ ਕਾਰਡ ਸਰਕਾਰ ਦੁਆਰਾ ਇੱਕ ਆਈਡੀ ਕਾਰਡ ਉਸਦਾ ਬਣਾਇਆ ਜਾਂਦਾ ਹੈ ਜਾਂ ਰੀਨਿਊ ਕੀਤਾ ਜਾਂਦਾ ਹੈ । ਪਰ ਇਸ ਸਾਲ ਨਵੀਂ ਆਈ ਸਰਕਾਰ ਦੁਆਰਾ ਕੁਝ ਕੁ ਪੱਤਰਕਾਰਾਂ ਦੇ ਕਾਰਡ ਨਹੀਂ ਬਣਾਏ ਗਏ ।ਦਫ਼ਤਰ ਵਿੱਚ ਜਾਣ ਉਪਰੰਤ ਜਦੋਂ ਇਸ ਬਾਰੇ ਅਧਿਕਾਰੀਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਨਵੀਂ ਨੀਤੀ ਹੈ ਜਿਸ ਅਨੁਸਾਰ ਅਸੀਂ ਇਹ ਕਾਰਡ ਰੀਨਿਊ ਨਹੀਂ ਕਰ ਸਕਦੇ ।ਬਹੁਤ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਪਰ ਪੱਤਰਕਾਰਾਂ ਨੂੰ ਇਵੇਂ ਦਾ ਕੋਈ ਵੀ ਖੱਜਲ ਖੁਆਰ ਦਾ ਸਾਹਮਣਾ ਕਦੇ ਵੀ ਨਹੀਂ ਕਰਨਾ ਪਿਆ ਸੀ। ਸਾਡੀ ਸਰਕਾਰ ਅੱਗੇ ਇਹੋ ਬੇਨਤੀ ਹੈ ਕਿ ਇਹ ਸਾਡੇ ਕਾਰਡ ਜੋ ਪਿਛਲੇ 10-15 ਸਾਲਾਂ ਤੋਂ ਕੰਮ ਕਰ ਰਹੇ ਅਤੇ ਨਵੇਂ ਪੱਤਰਕਾਰਾਂ ਦੇ ਬਣਾਏ ਜਾਣ ਵਾਲੇ ਕਾਰਡ ਇਸ ਸਾਲ ਵੀ ਬਣਾਏ ਜਾਣ । ਇਹ ਪੀਲਾ ਕਾਰਡ ਪੱਤਰਕਾਰ ਦਾ ਹੱਕ ਹੈ ,ਜਲਦ ਤੋਂ ਜਲਦ ਇਸ ਬਾਰੇ ਸਰਕਾਰ ਗੌਰ ਕਰੇ