ਇੱਟਾਂ ਦਾ ਭਰਿਆ ਟਰੱਕ ਪਲਟਿਆ ਡਰਾਈਵਰ ਵਾਲ ਵਾਲ ਬਚਿਆ
ਇੱਟਾਂ ਦਾ ਭਰਿਆ ਟਰੱਕ ਪਲਟਿਆ ਡਰਾਈਵਰ ਵਾਲ ਵਾਲ ਬਚਿਆ

ਅੱਡਾ ਸਰਾਂ ਜਸਵੀਰ ਕਾਜਲ
ਅੱਜ ਤੜਕੇ ਤਿੰਨ ਵਜੇ ਦੇ ਕਰੀਬ ਹੁਸ਼ਿਆਰਪੁਰ ਟਾਂਡਾ ਸੜਕ ਤੇ ਪਿੰਡ ਹੰਬੜਾਂ ਦੇ ਨਜ਼ਦੀਕ ਇੱਟਾਂ ਦਾ ਭਰਿਆ ਹੋਇਆ ਟਰੱਕ ਬੇਕਾਬੂ ਹੋ ਕੇ ਖਤਾਨਾਂ ਵਿੱਚ ਡਿੱਗਣ ਦਾ ਸਮਾਚਾਰ ਮਿਲਿਆ ਹੈ । ਇਸ ਘਟਨਾ ਵਿੱਚ ਟਰੱਕ ਡਰਾਈਵਰ ਦੇ ਵਾਲ ਵਾਲ ਬਚਣ ਦਾ ਸਮਾਚਾਰ ਵੀ ਮਿਲਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਮਾਲਕ ਸੁਖਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਧਰਮਕੋਟ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਸ ਦਾ ਟਰੱਕ ਡਰਾਈਵਰ ਟਰੱਕ ਨੰਬਰ ਪੀ ਬੀ 13 ਬੀ ਕੇ 3525 ਹੁਸ਼ਿਆਰਪੁਰ ਤੋਂ ਟਾਂਡਾ ਹੁੰਦਾ ਹੋਇਆ ਤਲਵਾੜਾ ਜਾ ਰਿਹਾ ਸੀ ।
ਜਦ ਇਹ ਟਰੱਕ ਪਿੰਡ ਹੰਬੜਾਂ ਦੇ ਨਜ਼ਦੀਕ ਪੁੱਜਿਆ ਤਾਂ ਸੜਕ ਦੇ ਸਾਹਮਣੇ ਇਕ 18 ਟਾਇਰੀ ਟਰੱਕ ਖੜ੍ਹਾ ਸੀ ਜਿਸ ਦਾ ਡਰਾਈਵਰ ਉਸ ਦੇ ਪੈਂਚਰ ਟਾਇਰ ਨੂੰ ਬਦਲ ਰਿਹਾ ਸੀ ਜਿਸ ਕਾਰਨ ਡਰਾਈਵਰ ਤੋਂ ਸੰਤੁਲਨ ਵਿਗੜ ਗਿਆ ਅਤੇ ਟਰੱਕ ਖਤਾਨਾਂ ਵਿੱਚ ਜਾ ਡਿੱਗਿਆ । ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।ਪੱਤਰਕਾਰ ਦੇ ਮਾਲਕ ਤੋਂ ਡਰਾਈਵਰ ਦਾ ਨਾਮ ਪੁੱਛਣ ਤੇ ਮਾਲਕ ਨੇ ਕਿਹਾ ਕਿ ਪਰੇਸ਼ਾਨੀ ਕਾਰਨ ਮੈਨੂੰ ਉਸ ਦਾ ਨਾਮ ਯਾਦ ਨਹੀਂ ਆ ਰਿਹਾ ਹੈ । ਟਰੱਕ ਮਾਲਕ ਨੇ ਦੱਸਿਆ ਕਿ ਉਸਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ।
ਫੋਟੋ ਕੈਪਸ਼ਨ
ਪਿੰਡ ਹੰਬੜਾ ਨੇੜੇ ਪਲਟਿਆ ਹੋਇਆ ਇੱਟਾਂ ਦਾ ਭਰਿਆ ਟਰੱਕ