ਤਰਨਤਾਰਨ ਤੋਂ 2.5 ਕਿਲੋਗ੍ਰਾਮ ਵਿਸਫੋਟਕ ਬਰਾਮਦ ਅਜਨਾਲਾ ਦੇ 2 ਵਿਅਕਤੀ ਗ੍ਰਿਫਤਾਰ ਕਰਨਾਲ ਕਾਂਡ ਨਾਲ ਜੁੜੇ ਹੋ ਸਕਦੇ ਨੇ ਤਾਰ
ਤਰਨਤਾਰਨ ਦੇ ਵਿਚ ਢਾਈ ਕਿਲੋ ਵਿਸਫੋਟਕ ਬਰਾਮਦ ਹੋਇਆ ਇਸ ਵਿੱਚ ਡੇਢ ਕਿੱਲੋ ਆਰਡੀਐਕਸ ਵੀ ਸ਼ਾਮਿਲ ਹੈ | ਅਜਨਾਲਾ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ |
ਤਰਨਤਾਰਨ ਤੋਂ 2.5 ਕਿਲੋਗ੍ਰਾਮ ਵਿਸਫੋਟਕ ਬਰਾਮਦ
ਅਜਨਾਲਾ ਦੇ 2 ਵਿਅਕਤੀ ਗ੍ਰਿਫਤਾਰ
ਕਰਨਾਲ ਕਾਂਡ ਨਾਲ ਜੁੜੇ ਹੋ ਸਕਦੇ ਨੇ ਤਾਰ
ਪੰਜਾਬ ਪੁਲਿਸ ਨੇ ਤਰਨਤਾਰਨ ਤੋਂ 2.5 ਕਿਲੋਗ੍ਰਾਮ ਤੋਂ ਵੱਧ ਭਾਰ ਵਾਲੇ ਧਾਤੂ ਦੇ ਡੱਬੇ ਵਿੱਚ ਪੈਕ ਕੀਤੇ RDX ਨਾਲ ਲੈਸ, ਆਈਈਡੀ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈਈਡੀ ਟਾਈਮਰ, ਡੈਟੋਨੇਟਰ, ਬੈਟਰੀ ਅਤੇ ਸ਼ਰੇਪਨਲ ਨਾਲ ਲੈਸ ਸੀ।
ਤਰਨਤਾਰਨ ਦੇ ਵਿਚ ਢਾਈ ਕਿਲੋ ਵਿਸਫੋਟਕ ਬਰਾਮਦ ਹੋਇਆ ਇਸ ਵਿੱਚ ਡੇਢ ਕਿੱਲੋ ਆਰਡੀਐਕਸ ਵੀ ਸ਼ਾਮਿਲ ਹੈ | ਅਜਨਾਲਾ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ | ਇਹ ਬਰਾਮਦਗੀ ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਹੋਈ ਹੈ | ਮੁਲਜ਼ਮ ਬਲਜਿੰਦਰ ਸਿੰਘ ਤੇ ਜਗਤਾਰ ਸਿੰਘ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ | ਬਲਜਿੰਦਰ ਸਿੰਘ ਉਰਫ਼ ਬਿੰਦੂ ਇਕ ਨਰਸਿੰਗ ਅਸਿਸਟੈਂਟ ਵਜੋਂ ਅਜਨਾਲਾ ਦੇ ਹਸਪਤਾਲ ਵਿੱਚ ਕੰਮ ਕਰਦਾ ਸੀ ਅਤੇ ਜਗਤਾਰ ਸਿੰਘ ਉਰਫ ਜੱਗਾ ਇੱਕ ਮਜ਼ਦੂਰ ਸੀ | ਉਹ ਡਰੱਗ ਤਸਕਰੀ ਦੇ ਵਿਚ ਸ਼ਾਮਿਲ ਦਸੇ ਜਾਂਦੇ ਨੇ | ਕਰਨਾਲ ਚ ਜੋ ਹਥਿਆਰਾਂ ਦੀ ਖੇਪ ਬਰਾਮਦ ਹੋਈ ਸੀ ਉਸ ਕੇਸ ਨਾਲ ਪੁਲਿਸ ਜੋੜ ਕੇ ਦੇਖ ਰਹੀ ਹੈ, ਉਸ ਕੇਸ ਦੇ ਨਾਲ ਇਨ੍ਹਾਂ ਦੇ ਤਾਰ ਜੁੜੇ ਹੋ ਸਕਦੇ ਨੇ | ਰਿਕਵਰੀ ਵਿੱਚ ਢਾਈ ਕਿਲੋ ਵਿਸਫੋਟਕ ਸਮੱਗਰੀ ਹੈ, ਡੇਢ ਕਿਲੋ ਆਰਡੀਐਕਸ ਹੈ, ਆਈਈਡੀ ਟਾਈਮਰ, ਡੈਟੋਨੇਟਰ, ਬੈਟਰੀ ਅਤੇ ਸ਼ਰੇਪਨਲ ਹੈ, ਜਿਹੜਾ ਇਨ੍ਹਾਂ ਦੇ ਕੋਲੋਂ ਮਿਲਿਆ ਹੈ, ਇਕ ਕਿਲੋ ਆਰਡੀਐਕਸ ਦੱਸਿਆ ਜਾ ਰਿਹਾ ਖੇਤਾਂ ਦੇ ਵਿੱਚ ਲੁਕੋ ਕੇ ਰੱਖਿਆ ਗਿਆ ਸੀ | ਤਰਨਤਾਰਨ ਦੇ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਇੱਕ ਉਜਾੜ ਖਾਲੀ ਜ਼ਮੀਨ ਪਈ ਸੀ ਉਸ ਜ਼ਮੀਨ ਵਿੱਚ ਦਬਾ ਕੇ ਰੱਖਿਆ ਸੀ |