ਡੇਰਾ ਬਾਬਾ ਨਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪ ਦੀ ਵਿਸ਼ੇਸ਼ ਮੀਟਿੰਗ

ਗੁਰਦੀਪ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ

ਡੇਰਾ ਬਾਬਾ ਨਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪ ਦੀ ਵਿਸ਼ੇਸ਼ ਮੀਟਿੰਗ 
ਗੁਰਦੀਪ ਸਿੰਘ ਰੰਧਾਵਾ ਨੇ ਕੀਤੀ ਸ਼ਿਰਕਤ 

ਡੇਰਾ ਬਾਬਾ ਨਾਨਕ ਦੀ ਮਿਉਂਸਿਪਲ ਕਮੇਟੀ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦਾ ਉਦੇਸ਼ ਮਿਉਂਸਿਪਲ ਕਮੇਟੀ ਦੀਆਂ ਚੋਣਾਂ ਚ ਖੜੇ ਹੋਣ ਵਾਲੇ ਉਮੀਦਵਾਰਾਂ ਦੀ ਚਾਹਤ ਬਾਰੇ ਪਤਾ ਕਰਨਾ ਸੀ। ਇਸ ਮੀਟਿੰਗ ਚ ਇਲਾਕੇ ਦੇ ਆਪ ਵਰਕਰਾਂ ਨੇ ਲਿਖਤੀ ਰੂਪ ਵਿੱਚ ਦੱਸਿਆ ਕਿ ਉਹ ਕਿਹੜੇ ਕਿਹੜੇ ਵਾਰਡਾਂ ਚੋਂ ਨਾਮਜਦਗੀ ਕਰਨ ਦੇ ਇੱਛੁਕ ਹਨ ਤੇ ਇਹ ਸਾਰੇ ਪੱਤਰ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੂੰ ਸੋਮਪੇ ਗਏ। ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਵਾਰਡਾਂ ਚ ਖੜੇ ਹੋਣ ਦੇ ਇੱਛੁਕ ਹਨ ਉਨ੍ਹਾਂ ਦਾ ਪਹਿਲਾਂ ਸਰਵੇ ਕਰਵਾਇਆ ਜਾਵੇਗਾ ਤੇ ਫਿਰ ਯੋਗ ਉਮੀਦਵਾਰਾਂ ਨੂੰ ਹੀ ਚੁਣਿਆ ਜਾਵੇਗਾ।