ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਬਟਾਲਾ ਵਿਚ ਕੱਢਿਆ ਟਰੈਕਟਰ ਮਾਰਚ
2024 ਚੋਣਾਂ ਤੋਂ ਪਹਿਲਾਂ ਦੇਸ਼ ਚ ਦਿੱਲੀ ਵਰਗਾ ਅੰਦੋਲਨ
ਕਿਸਾਨ ਜਥੇਬੰਦੀਆਂ ਇਕ ਵਾਰ ਫਿਰ ਕਿਸਾਨੀ ਅੰਦੋਲਨ ਲਈ ਹੋ ਰਹੇ ਹਨ ਲਾਮਬੰਦ ਜਿਸ ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸੂਬਾ ਆਗੂ ਡਾਕਟਰ ਦਰਸ਼ਨ ਪਾਲ ਸਿੰਘ ਵਲੋਂ ਬਟਾਲਾ ਵਿੱਚ ਟ੍ਰੈਕਟਰ ਮਾਰਚ ਕੱਢਿਆ ਗਿਆ ਇਹ ਟਰੈਕਟਰ ਮਾਰਚ ਬਟਾਲਾ ਦੇ ਉਮਰਪੁਰਾ ਚੌਂਕ ਤੋਂ ਸ਼ੁਰੂ ਹੋਕੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਬਟਾਲਾ ਦੇ ਗਾਂਧੀ ਚੋਕ ਵਿੱਚ ਸਮਾਪਤ ਹੋਇਆ
ਗੱਲ ਬਾਤ ਦੋਰਾਨ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਸਿੰਘ ਅਤੇ ਰਾਜਗੁਰਵਿੰਦਰ ਸਿੰਘ ਨੇ ਕਹਾ ਕੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਕਰੀਬ 40 ਕਿਸਾਨ ਜਥੇਬੰਦੀਆਂ 3 ਦਿਨ 26 ਤੋਂ 28 ਨਵੰਬਰ ਤੱਕ ਚੰਡੀਗੜ ਵਿਖੇ ਅੰਦੋਲਨ ਕਰਨਗੇ ਅਤੇ ਗਵਰਨਰ ਪੰਜਾਬ ਨੂੰ ਕੇਂਦਰ ਦੀ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਵੀ ਦੇਣਗੇ ਓਹਨਾ ਕਿਹਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਦੇਸ਼ ਅੰਦਰ ਦਿੱਲੀ ਕਿਸਾਨੀ ਅੰਦੋਲਨ ਵਰਗਾ ਮਾਹੌਲ ਬਣਾ ਦਿਆਂਗੇ ਅਤੇ ਦਿੱਲੀ ਦਾ ਰੁਖ਼ ਕਰਨ ਲਈ ਕਿਸਾਨ ਲਾਮਬੰਦ ਕਰ ਦਿਆਂਗੇ
ਰਿਪੋਰਟਰ.....ਜਸਵਿੰਦਰ ਬੇਦੀ ਬਟਾਲਾ, ਕਰਮਜੀਤ ਜਮਬਾ