ਅੱਖਾਂ,ਹੱਡੀਆਂ,ਨਿਉਰੋ ਅਤੇ ਦਿਮਾਗ ਦੀਆਂ ਬਿਮਾਰੀਆਂ ਸਬੰਧੀ ਲਗਾਏ ਗਏ ਕੈਂਪ ਦੌਰਾਨ 250 ਮਰੀਜ਼ਾਂ ਦਾ ਚੈੱਕਅਪ ਕੀਤਾ
ਲਾਇਨਜ਼ ਕਲੱਬ ਰਾਇਲ ਬੰਦਗੀ 321ਡੀ ਬੇਗੋਵਾਲ ਵੱਲੋਂ ਅੱਖਾਂ, ਹੱਡੀਆਂ,ਨਿਉਰੋ ਅਤੇ ਦਿਮਾਗ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਰ ਮਾਰਸ਼ਲ ਸਕੂਲ ਨੈਣੋਵਾਲ ਵੈਦ ਵਿਖੇ ਲਗਾਇਆ ਗਿਆ।
ਅੱਡਾ ਸਰਾਂ 01ਅਪ੍ਰੈਲ (ਜਸਵੀਰ ਕਾਜਲ) ਲਾਇਨਜ਼ ਕਲੱਬ ਰਾਇਲ ਬੰਦਗੀ 321ਡੀ ਬੇਗੋਵਾਲ ਵੱਲੋਂ ਅੱਖਾਂ, ਹੱਡੀਆਂ,ਨਿਉਰੋ ਅਤੇ ਦਿਮਾਗ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਸਰ ਮਾਰਸ਼ਲ ਸਕੂਲ ਨੈਣੋਵਾਲ ਵੈਦ ਵਿਖੇ ਲਗਾਇਆ ਗਿਆ।
ਸਮੂਹ ਕਲੱਬ ਮੈਂਬਰਾਂ ਦੇ ਸਹਿਯੋਗ ਅਤੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਦੀ ਦੇਖ-ਰੇਖ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਵਿਧਾਇਕ ਹਲਕਾ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਨੇ ਕੀਤਾ ਕਰਦੇ ਹੋਏ ਮਾਨਵਤਾ ਦੀ ਸੇਵਾ ਹਿਤ ਲਗਾਏ ਗਏ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਕੈਂਪ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੇ ਹਨ।ਇਸ ਮੌਕੇ ਅਰੋੜਾ ਆਈ ਹਸਪਤਾਲ ਦੇ ਮਾਹਿਰ ਡਾ.ਅਮਨਦੀਪ ਸਿੰਘ ਅਰੋੜਾ,ਨਿਉਰੋ ਤੇ ਬਰੇਨ ਸਪੈਸ਼ਲਿਸਟ ਡਾ.ਦੀਪਾਂਸ਼ੂ ਸਚਦੇਵਾ ਤੇ ਹੱਡੀਆਂ ਦੇ ਮਾਹਰ ਡਾ. ਮੇਜਰ ਪਰਮੋਦ ਮਹਿੰਦਰਾ ਮਰੀਜ਼ਾਂ ਦਾ ਕਰਦਿਆਂ ਲੋੜਵੰਦ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਨ ਉਪਰੰਤ ਮੁਫਤ ਲੈਂਜ਼ ਤੇ ਐਨਕਾਂ ਦਿੱਤੀਆਂ ਜਦਕਿ ਹੋਰਨਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਕੈਂਪ ਦੀ ਸਮਾਪਤੀ ਤੇ ਪ੍ਰਬੰਧਕਾਂ ਵੱਲੋਂ ਪਹੁੰਚੀ ਡਾਕਟਰੀ ਟੀਮ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆlਇਸ ਮੌਕੇ ਲਾਇਨ ਦਵਿੰਦਰਪਾਲ ਸਿੰਘ ਅਰੋੜਾ , ਰਛਪਾਲ ਸਿੰਘ ਢੀਂਡਸਾ , ਸਰਪੰਚ ਸਤਪਾਲ ਸਿੰਘ, ਸੁਖਦੇਵ ਰਾਜ , ਕੁਲਵੰਤ ਸਿੰਘ ਮਾਰਸ਼ਲ ,ਬਲਵਿੰਦਰ ਕੌਰ ਮਾਰਸ਼ਲ, ਕੌਂਸਲਰ ਜਗਜੀਵਨ ਜੱਗੀ, ਸੁਖਵਿੰਦਰ ਸਿੰਘ ਅਰੋੜਾ, ਕੇਸ਼ਵ ਸੈਣੀ, ਗੋਲਡੀ ਨਰਵਾਲ , ਕੁਲਵਿੰਦਰ ਕੌਰ ਮਾਰਸ਼ਲ,ਨੰਬਰਦਾਰ ਸਤਨਾਮ ਸਿੰਘ ਢਿੱਲੋਂ, ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋਂ,ਪ੍ਰਿੰਸੀਪਲ ਬਾਬਾ ਦੀਪ ਸਿੰਘ ਪ੍ਰਿੰਸੀਪਲ ਪਰਵਿੰਦਰ ਸਿੰਘ, ਪ੍ਰਿੰਸੀਪਲ ਕਮਲਪ੍ਰੀਤ ਸਿੰਘ, ਸੁਖਚੈਨ ਸਿੰਘ,ਤੇ ਸਕੂਲ ਦਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।