ਵਾਅਦੇ ਯਾਦ ਕਰਵਾਉਣ ਲਈ ਕੀਤਾ ਮੰਤਰੀ ਜਿੰਪੇ ਦੇ ਘਰ ਦਾ ਘਿਰਾੳ 

ਵਾਅਦੇ ਯਾਦ ਕਰਵਾਉਣ ਲਈ ਕੀਤਾ ਮੰਤਰੀ ਜਿੰਪੇ ਦੇ ਘਰ ਦਾ ਘਿਰਾੳ 

ਵਾਅਦੇ ਯਾਦ ਕਰਵਾਉਣ ਲਈ ਕੀਤਾ ਮੰਤਰੀ ਜਿੰਪੇ ਦੇ ਘਰ ਦਾ ਘਿਰਾੳ 
mart daar

ਵਾਅਦੇ ਯਾਦ ਕਰਵਾਉਣ ਲਈ ਕੀਤਾ ਮੰਤਰੀ ਜਿੰਪੇ ਦੇ ਘਰ ਦਾ ਘਿਰਾੳ 


ਅੱਡਾ ਸਰਾਂ  ( ਜਸਵੀਰ  ਕਾਜਲ)


 

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲ੍ਹਾ ਹੁਸ਼ਿਆਰਪੁਰ ਇਕਾਈ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ , ਸਰਵਣ ਸਿੰਘ ਪੰਧੇਰ ਤੇ ਸਵਿੰਦਰ ਸਿੰਘ ਚੁਤਾਲਾ ਚੇ ਦਿਸ਼ਾ ਨਿਰਦੇਸ਼ਾ ਅਨੁਸਾਰ  ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਘਰ ਦਾ ਘਿਰਾੳ ਕਰਦਿਆਂ ਸੂਬਾ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ।

ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ , ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਸੇਖੋਂ , ਸਰਪੰਚ ਜਸਵੀਰ ਸਿੰਘ , ਕਮਲੇਸ਼ ਕੌਰ ਆਦਿ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਤਾ ਹਾਸਲ ਕਰਨ ਲਈ ਸੂਬੇ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ , ਪਰ ਸੂਬਾ ਸਰਕਾਰ ਦੇ ਕਰੀਬ 6 ਮਹੀਨੇ ਬੀਤਣ ਤੋਂ ਬਾਅਦ ਵੀ ਪੰਜਾਬ ਚੌ ਨਾਂ ਤਾਂ ਗੈਂਗਸਟਰ ਬਾਦ ਖਤਮ ਹੋਇਆ , ਨਾ ਨਸ਼ਾ ਵਿਕਣਾ ਬੰਦ ਹੋਇਆ ਤੇ ਨਾ ਹੀ ਰੇਤਾ ਸਸਤੀ ਹੋਈ ਤੇ ਨਾਂ ਹੀ ਫਸਲਾਂ ਤੇ ਐਮਐਸਪੀ ਮੁਕਰਰ ਕੀਤੀ ਗਈ ਜਦਕਿ ਭਗਵੰਤ ਮਾਨ ਵਲੋਂ ਲੋਕਾਂ ਨੂੰ ਪੰਜ ਰੁਪਏ ਰੇਤਾ ਦੇਣ ਦਾ ਵਾਅਦਾ ਕੀਤਾ ਸੀ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਤਿੰਨ ਘੰਟੇ ਚ ਫਸਲਾਂ ਤੇ ਐਮਐਸਪੀ ਮੁਕਰਰ ਕਰ ਦਿੱਤੀ ਜਾਵੇਗੀ । ਪਰ ਪੰਜਾਬ ਚ ਹੁਣ ਰੇਤਾ ਪੰਜ ਰੁਪਏ ਦੀ ਜਗ੍ਹਾ 50 ਰੁਪਏ ਵਿੱਚ ਵਿਕ ਰਹੀ ਹੈ । ਸੂਬਾ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰਨ ਚ ਅਸਫਲ ਰਹੀ ਹੈ । ਸੂਬੇ ਚ ਹਰ ਤਰ੍ਹਾਂ ਦਾ ਕਾਰੋਬਾਰ ਖਤਮ ਹੋ ਰਿਹਾ ਤੇ ਗਰੀਬ ਮਜਦੂਰ ਭੁੱਖਾ ਮਰ ਰਿਹਾ ਹੈ । ਇਸ ਲਈ ਭਗਵੰਤ ਮਾਨ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੂਰੇ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾੳ ਕੀਤਾ ਗਿਆ । ਜਥੇਬੰਦੀ ਦੇ ਸੂਬਾ ਆਗੂਆਂ ਦੇ ਨਿਰਦੇਸ਼ਾ ਅਨੁਸਾਰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ , ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦੇ ਘਰਾਂ ਦਾ ਘਿਰਾੳ ਕੀਤਾ ਗਿਆ ਤਾਂ ਜੋ ਪੰਜਾਬ ਦੇ ਕਿਸਾਨਾਂ , ਮਜਦੂਰਾਂ ਦੀ  ਅਵਾਜ਼ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ਤੱਕ ਪਹੁੰਚ ਸਕੇ । ਜੇਕਰ ਹੁਣ ਵੀ ਸਰਕਾਰ ਦੀ ਅੱਖ ਨਾ ਖੁੱਲ੍ਹੀ ਤਾਂ ਸੂਬਾ ਆਗੂਆਂ ਵਲੋਂ ਕੀਤੇ ਐਲਾਨ ਮੁਤਾਬਕ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ।
ਇਸ ਮੌਕੇ ਅਰਵਿੰਦਰ ਸਿੰਘ ਰਾਣਾ , ਜਸਵਿੰਦਰ ਸਿੰਘ ਚੌਹਾਨ  ਰਮਨਦੀਪ ਪੰਡੋਰੀ , ਸਾਹਿਬ ਸਿੰਘ , ਸੁੱਚਾ ਸਿੰਘ ਥਿਆੜਾ , ਗੁਰਮੀਤ ਸਿੰਘ ਝਾਂਸ , ਨਿਰਮਲ ਸਿੰਘ ਪੱਖੋਵਾਲ , ਸਰਪੰਚ ਸ਼ਾਮ ਸਿੰਘ , ਲੱਖੀ ਰੜਾ , ਬੂਟਾ ਸਲੇਮਪੁਰ , ਦਮਨਪ੍ਰੀਤ ਸਿੰਘ ,ਜਤਿੰਦਰ , ਜਰਨੈਲ ਸਿੰਘ , ਲੱਖੀ ਸਿੰਘ ਮੁਲਤਾਨੀ , ਸੰਦੀਪ ਖਾਲਸਾ , ਹਰਬੰਸ ਕੌਰ , ਕਮਲੇਸ਼ ਕੌਰ , ਜਸਵੀਰ ਕੌਰ , ਕਮਲਜੀਤ ਕੌਰ , ਕੁਲਦੀਪ ਕੌਰ , ਇਕਬਾਲ ਕੌਰ , ਰਣਜੀਤ ਕੌਰ , ਪਰਮਜੀਤ ਕੌਰ , ਪੂਨਮ , ਅਮਰਜੋਤੀ , ਹਰਬੰਸ ਕੌਰ , ਦੀਪਕ ਰਾਣੀ , ਸੰਯੋਗਤਾ ਰਾਣੀ , ਦਲਜੀਤ ਕੌਰ , ਬਲਜਿੰਦਰ ਕੌਰ , ਇਕਬਾਲ ਕੌਰ , ਪੂਜਾ ਰਾਣੀ , ਕੁਲਵਿੰਦਰ ਕੌਰ , ਗੁਰਮੀਤ ਕੌਰ , ਪਰਮਜੀਤ ਕੌਰ , ਜਸਵਿੰਦਰ ਕੌਰ , ਜਸਵੀਰ ਕੌਰ , ਮਲਿਕਾ ਰਾਣੀ , ਅਨੀਤਾ ਰਾਣੀ , ਸੁਖਵਿੰਦਰ ਕੌਰ , ਮੰਜੂਬਾਲਾ , ਅਮਨਦੀਪ ਕੌਰ ਤੇ ਵਿਦਿਆ ਰਾਣੀ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਜਥੇਬੰਦੀ ਆਗੂ ਤੇ ਮੈਂਬਰ ਹਾਜਰ ਸਨ ।