ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਇੱਕ ਘਰ ਵਿੱਚ ਛਾਪਾ ਮਾਰ ਕੇ ਡਿਪੂ ਹੋਲਡਰ ਦੀ ਸਰਕਾਰੀ ਕਣਕ ਫੜੀ

ਹਲਕਾ ਡੇਰਾ ਬਾਬਾ ਨਾਨਕ ਦਾ ਮਾਮਲਾ

ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਇੱਕ ਘਰ ਵਿੱਚ ਛਾਪਾ ਮਾਰ ਕੇ ਡਿਪੂ ਹੋਲਡਰ ਦੀ ਸਰਕਾਰੀ ਕਣਕ ਫੜੀ

ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਪਣੀ ਸਰਕਾਰ ਚ ਹੀ ਕੋਈ ਸੁਣਵਾਈ ਨਹੀਂ।  ਇਹ ਇਸ ਲਈ ਲੋਕਾਂ ਦੁਆਰਾ ਕਿਹਾ ਜਾ ਰਿਹਾ ਕਿਓਂਕਿ ਡੇਰਾ ਬਾਬਾ ਨਾਨਕ ਹਲਕੇ ਦੇ ਵਿਚ ਹੀ ਸਰਕਾਰੀ ਕਣਕ ਦੇ ਖੁਰਦਬੁਰਦ ਕਰਨ ਦੇ ਕਈ ਮਾਮਲੇ ਸਾਹਮਣੇ ਆਏ ਹਨ।  ਸਰਕਾਰੀ ਕਣਕ ਫੜੇ ਜਾਣ ਤੋਂ ਬਾਦ ਵੀ ਆਰੋਪੀਆਂ ਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਤੇ ਸਰਕਾਰ ਦੇ ਕੰਮ ਕਾਜ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੇ ਹੋਏ ਅਫਸਰਾਂ ਦੀ ਮਿਲੀ ਭੁਗਤ ਨਾਲ ਕਾਗਜ਼ੀ ਪਤਰੀ ਸਰਕਾਰੀ ਕਣਕ ਪੂਰੀ ਕਰ ਦਿਤੀ ਜਾਂਦੀ ਹੈ ਤੇ ਰੀਜਲਟ ਸਿਫ਼ਰ ਹੀ ਨਿਕਲਦਾ ਹੈ।  ਇਹੋ ਜੇਹਾ ਹੀ ਮਾਮਲਾ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਅਵਾਨ ਜੋ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਆਉਂਦਾ ਹੈ ਓਥੋਂ ਸਾਹਮਣੇ ਆਇਆ।  ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਮਰਾਏ ਦੇ ਡਿਪੂ ਹੋਲਡਰ ਦੇ ਘਰ ਛਾਪਾ ਮਾਰ ਕੇ ਹੰਗਾਮਾ ਮਚਾ ਦਿੱਤਾ। ਸਰਕਾਰੀ ਕਣਕ ਦੀ ਟਰਾਲੀ ਸਮੇਤ ਫੜੇ ਗਏ ਪਿੰਡ ਦੇ ਲੋਕਾਂ ਨੇ ਕਥਿਤ ਤੌਰ ’ਤੇ ਡਿਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਜਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਿਛਲੀਆਂ ਕੱਟੀਆਂ ਪਰਚੀਆਂ ਤਹਿਤ ਕਣਕ ਨਹੀਂ ਦਿੱਤੀ ਜਾ ਰਹੀ ਅਤੇ ਇਸ ਵਾਰ ਵੀ ਪਿੰਡ ਦੀਆਂ ਅੱਧੀਆਂ ਪਰਚੀਆਂ ਕੱਟ ਦਿੱਤੀਆਂ ਗਈਆਂ ਹਨ। ਜਿਸ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ। ਇਸ ਸਾਰੀ ਘਟਨਾ ਤੋਂ ਬਾਅਦ ਗੁਰਦੀਪ ਸਿੰਘ ਰੰਧਾਵਾ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਪੁੱਜੇ, ਜਿੱਥੇ ਉਨ੍ਹਾਂ ਲੋਕਾਂ ਨੂੰ ਕਣਕ ਅਤੇ ਢੇਰੀਆਂ ਦੇ ਸਬੰਧ ਵਿੱਚ ਆ ਰਹੀਆਂ ਮੁਸ਼ਕਲਾਂ ਸਬੰਧੀ ਪੁਲੀਸ ਕੋਲ ਰਿਪੋਰਟ ਦਰਜ ਕਰਵਾਉਣ ਲਈ ਕਿਹਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਰਕਾਰੀ ਕਣਕ ਦੀ ਵੰਡ ਵਿੱਚ ਧਾਂਦਲੀ ਬਰਦਾਸ਼ਤ ਨਹੀਂ ਕਰਨਗੇ ਅਤੇ ਹੇਰਾਫੇਰੀ ਵਿੱਚ ਸ਼ਾਮਲ ਡਿਪੂ ਹੋਲਡਰਾਂ ਅਤੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਅਵਾਣ ਤੋਂ ਫੜੀ ਗਈ ਕਣਕ ਦੀ ਟਰਾਲੀ ਪਿੰਡ ਸਮਰਾਏ ਦੀ ਕਣਕ ਹੈ। ਉਨ੍ਹਾਂ ਨੂੰ ਪਿੰਡ ਸਮਰਾਏ ਦੇ ਕੁਝ ਲੋਕਾਂ ਵੱਲੋਂ ਕਣਕ ਦੀ ਚੁਕਾਈ ਨਾ ਹੋਣ ਬਾਰੇ ਦੱਸਿਆ ਗਿਆ ਅਤੇ ਪਿੰਡ ਅਵਾਣ ਦੇ ਇੱਕ ਘਰ ਵਿੱਚ ਕਣਕ ਦੀ ਭਰੀ ਟਰਾਲੀ ਬਾਰੇ ਦੱਸਿਆ ਕਿ ਡਿਪੂ ਹੋਲਡਰ ਇੰਸਪੈਕਟਰਾਂ ਦੀ ਮਿਲੀਭੁਗਤ ਨਾਲ ਲੋਕਾਂ ਨੂੰ ਕਣਕ ਨਹੀਂ ਦੇ ਰਹੇ। ਉਨ੍ਹਾਂ ਕਿਹਾ ਗਲਤੀ ਕਰਨ ਵਾਲੇ ਡਿਪੂ ਹੋਲਡਰਾਂ ਅਤੇ ਇੰਸਪੈਕਟਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਇਸ ਮਾਮਲੇ ਵਿੱਚ ਪਹਿਲਾਂ ਹੀ ਸਖ਼ਤ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਜਾਜਨ ਵਿੱਚ ਫੜੀ ਗਈ ਕਣਕ ਦੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਅਤੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

  ਡਿਪੂ ਹੋਲਡਰ ਗੁਰਬਖਸ਼ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿੰਡ ਦੇ ਲੋਕ ਪਿੰਡ ਵਿੱਚ ਕਣਕ ਦੀ ਵੰਡ ਵਿੱਚ ਗੜਬੜ ਕਰਦੇ ਸਨ, ਜਿਸ ਕਾਰਨ ਵੰਡ ਨਹੀਂ ਹੋਈ। ਪਹਿਲੀ ਕੋਟੇ ਦੀ ਪਰਚੀ ਵੀ ਕੱਟ ਦਿੱਤੀ ਗਈ ਹੈ ਪਰ ਗੋਦਾਮ ਵਿੱਚ ਕਣਕ ਨਹੀਂ ਪਈ ਹੈ। ਉਸਨੇ ਇੱਕ ਆਦਮੀ ਦੇ ਘਰ ਕਣਕ ਰੱਖਣ ਦੀ ਗਲਤੀ ਮੰਨਦਿਆਂ ਕਿਹਾ ਕਿ ਉਸਨੇ ਅਜਿਹਾ ਕੀਤਾ ਹੈ।

ਇਸ ਮਾਮਲੇ ਸਬੰਧੀ ਫਤਹਿਗੜ੍ਹ ਚੂੜੀਆਂ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਕਿਸੇ ਵੀ ਹਾਲਤ ਵਿੱਚ ਡਿਪੂ ਹੋਲਡਰ ਦੀ ਗਲਤੀ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਕੋਲ ਤਿੰਨ ਪਿੰਡਾਂ ਦੀ ਸਪਲਾਈ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਦੀ ਕਟੌਤੀ ਕੀਤੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਪੂਰੀ ਕਣਕ ਲੈਣ ਵਿੱਚ ਮੁਸ਼ਕਲ ਆ ਰਹੀ ਹੈ।

ਜਿਸ ਦੇ ਘਰੋਂ ਕਣਕ ਦੀ ਟਰਾਲੀ ਮੌਕੇ 'ਤੇ ਫੜੀ ਗਈ, ਉਨ੍ਹਾਂ ਕਿਹਾ ਕਿ ਇਹ ਸਭ ਪਾਰਟੀ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।