ਦੇਸ਼ ਭਗਤੀ ਸਕਿੱਟ ਮੁਕਾਬਲਿਆਂ 'ਚ ਬੀਰਮਪੁਰ ਸਕੂਲ ਜੇਤੂ
ਦੇਸ਼ ਭਗਤੀ ਸਕਿੱਟ ਮੁਕਾਬਲਿਆਂ 'ਚ ਬੀਰਮਪੁਰ ਸਕੂਲ ਜੇਤੂ
ਅੱਡਾ ਸਰਾਂ,21 ਜੁਲਾਈ (ਜਸਵੀਰ ਕਾਜਲ) ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਗੁਰਸ਼ਰਨ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਤ 'ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ' ਦੇ ਅੰਤਰਗਤ ਸਿੱਖਿਆ ਬਲਾਕ ਬੁੱਲੋਵਾਲ ਦੇ ਸਰਕਾਰੀ ਸਕੂਲਾਂ ਦੇ ਸਕਿੱਟ ਮੁਕਾਬਲੇ ਬੀ. ਐੱਨ. ਓ ਪ੍ਰਿੰਸੀਪਲ ਹਰਜੀਤ ਸਿੰਘ ਦੀ ਅਗਵਾਈ ਵਿੱਚ ਸ.ਸ.ਸ.ਸ ਸੀਕਰੀ ਵਿਖੇ ਕਰਵਾਏ ਗਏ। ਸੈਕੰਡਰੀ ਵਰਗ ਦੇ ਸਕਿੱਟ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਦਰਸਾਉਂਦੀ ਦੇਸ਼ ਭਗਤੀ ਦੀ ਬਿਹਤਰੀਨ ਸਕਿੱਟ ਪੇਸ਼ ਕਰਕੇ ਬਲਾਕ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਜੱਜਾਂ ਦੀ ਭੂਮਿਕਾ ਸ਼੍ਰੀ ਹਰਮਨਦੀਪ ਸਿੰਘ ਬੀ.ਐਮ ਅੰਗਰੇਜ਼ੀ/ਐੱਸ.ਐੱਸ.ਟੀ ਅਤੇ ਲੈਕਚਰਾਰ ਸੁਰਿੰਦਰ ਸਿੰਘ ਨੇ ਨਿਭਾਈ। ਗਾਈਡ ਅਧਿਆਪਕ ਇੰਚਾਰਜ ਪ੍ਰਿੰਸੀਪਲ ਡਾ. ਅਰਮਨਪ੍ਰੀਤ ਅਤੇ ਹਿੰਦੀ ਮਿਸਟ੍ਰੈਸ ਮੈਡਮ ਆਸ਼ਾ ਰਾਣੀ ਨੇ ਦੱਸਿਆ ਕਿ ਸਕੂਲ ਦੀ ਚੋਣ ਤਹਿਸੀਲ ਪੱਧਰੀ ਮੁਕਾਬਲਿਆਂ ਲਈ ਕੀਤੀ ਗਈ ਹੈ।ਇਸ ਮੌਕੇ ਲੈਕਚਰਾਰ ਬਲਵਿੰਦਰ ਸਿੰਘ, ਲੈਕਚਰਾਰ ਰਸ਼ਪਾਲ ਸਿੰਘ, ਲੈਕਚਰਾਰ ਪਰਮਜੀਤ ਸਿੰਘ, ਅਵਤਾਰ ਸਿੰਘ, ਦਵਿੰਦਰਪਾਲ, ਹਰਜਿੰਦਰ ਸਿੰਘ, ਰਵਿੰਦਰ ਸਿੰਘ, ਸੁੱਚਾ ਰਾਮ, ਮੈਡਮ ਗੁਰਬਖਸ਼ ਕੌਰ, ਨਿਸ਼ਾ ਕੁਮਾਰੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ -
ਸ.ਸ.ਸ.ਸ ਬੀਰਮਪੁਰ ਦੇ ਜੇਤੂ ਵਿਦਿਆਰਥੀ ਇੰਚਾ: ਪ੍ਰਿੰਸੀਪਲ ਡਾ.ਅਰਮਨਪ੍ਰੀਤ ਅਤੇ ਸਕੂਲ ਅਧਿਆਪਕਾਂ ਨਾਲ਼।