ਟਾਂਡਾ ਪੁਲਿਸ ਵੱਲੋਂ 106 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਗ੍ਰਿਫਤਾਰ

ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ

ਟਾਂਡਾ ਪੁਲਿਸ ਵੱਲੋਂ 106 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਗ੍ਰਿਫਤਾਰ
mart daar

ਪੱਤਰਕਾਰ ਅੱਡਾ ਸਰਾਂ ਜਸਵੀਰ ਕਾਜਲ : -  ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਨੇ ਦੱਸਿਆ ਕਿ ਜਿਲਾ ਹੁਸਿਆਰਪੁਰ ਦੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਿਆਂ ਅਤੇ ਮਾੜੇ ਅਨਸਰਾਂ ਉਤੇ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ

ਜਿਸ ਦੇ ਤਹਿਤ ਉਹਨਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਮਨਪ੍ਰੀਤ ਸਿੰਘ ਢਿੱਲੋਂ , ਐਸ.ਪੀ.ਡੀ  ਸ਼੍ਰੀ ਕੁਲਵੰਤ ਸਿੰਘ , ਪੀ.ਪੀ.ਐਸ.ਉਪ ਕਪਤਾਨ ਪੁਲਿਸ , ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੇ ਅਧੀਨ ਆਉਂਦੇ ਏਰੀਆ ਵਿੱਚ ਨਸ਼ਿਆ ਦੀ ਰੋਕਧਾਮ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਥਾਣਾ ਟਾਂਡਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿ ASI ਜਗਜੀਤ ਸਿੰਘ,ਥਾਣਾ ਟਾਂਡਾ ਨੇ ਨਿਸ਼ਾਨ ਸਿੰਘ ਉਰਫ ਮਿੱਠੂ ਪੁੱਤਰ ਤਰਸੇਮ ਸਿੰਘ ਵਾਸੀ ਧੀਰਾ ਕੋਟ , ਥਾਣਾ ਜੰਡਿਆਲਾ ਗੁਰੂ, ਅਮ੍ਰਿਤਸਰ, ਦੋਸ਼ੀ ਕੋਲੋਂ 106 ਗ੍ਰਾਮ ਨਸ਼ੀਲਾ ਪਦਾਰਥ ਦੀ ਬਰਾਮਦਗੀ ਕਰਕੇ ਉਸ ਦੇ ਖਿਲਾਫ NDPS ACT ਤਹਿਤ ਮੁੱਕਦਮਾ ਰਜਿਸਟਰ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ । ਹੁਣ  ਮਿੱਠੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕਰੇਗੀ ਤੇ ਇਸ ਧੰਦੇ ਦੇ ਅੱਗੇ ਅਤੇ ਪਿੱਛੇ  ਕੌਣ  ਵਿਅਕਤੀ ਹਨ ਉਹਨਾਂ ਦੀ ਵੀ ਭਾਲ ਕਰੇਗੀ  । ਮਾਨਯੋਗ ਐਸ.ਐਸ.ਪੀ ਸਾਹਿਬ ਵੱਲੋਂ ਜਿਲੇ ਅੰਦਰ ਗੈਰ ਕਾਨੂੰਨੀ ਅਨਸਰਾਂ ਵੱਲੋਂ ਕੀਤੇ ਜਾਣ ਵਾਲੇ ਅਪਰਾਧ / ਸਮੱਗਲਿੰਗ ਦੇ ਗੋਰਖ ਧੰਦੇ ਨੂੰ ਨਕੇਲ ਪਾਉਣ ਲਈ ਹਰ ਤਰਾਂ ਦੇ ਢੁੱਕਵੇਂ ਅਤੇ ਅਧੁਨਿਕ ਢੰਗ ਤਰੀਕੇ ਵਰਤ ਕੇ ਇਹਨਾਂ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਸਮਾਜ ਨੂੰ ਇਹਨਾਂ ਨਸ਼ਾ ਵੇਚਣ ਵਾਲਿਆ ਤੋਂ ਛੁਟਕਾਰਾ ਪਾ ਕੇ ਜਿਲਾ ਹੁਸਿਆਰਪੁਰ ਨੂੰ ਕਰਾਇਮ ਫਰੀ ਬਣਾਇਆ ਜਾ ਸਕੇ ।