ਸਮਾਜ ਸੇਵੀ ਲਵਲੀ ਢਿਲੋਂ ਵਲੋਂ ਸਮਸ਼ਾਨਘਾਟ ਦੀ ਕਰਵਾਈ ਗਈ ਸੱਭ ਤੋਂ ਉਤੱਮ ਸੇਵਾ
ਸਮਾਜ ਸੇਵੀ ਲਵਲੀ ਢਿਲੋਂ ਵਲੋਂ ਸਮਸ਼ਾਨਘਾਟ ਦੀ ਕਰਵਾਈ ਗਈ ਸੱਭ ਤੋਂ ਉਤੱਮ ਸੇਵਾ
 
                                    ਕਿਹਾ ਜਾਂਦਾ ਹੈ ਕਿ ਹਰ ਇਨਸਾਨ ਦੀ ਆਖਰੀ ਮੰਜਿਲ ਸ਼ਮਸ਼ਾਨਘਾਟ ਹੀ ਹੈ। ਓਹੀ ਇਕ ਇਹੋ ਜਿਹਾ ਸਥਾਨ ਹੈ ਜਿੱਥੇ ਜਾ ਕੇ ਇਨਸਾਨ ਨੂੰ ਆਪਣੇ ਚੰਗੇ ਮਾੜੇ ਕਰਮਾਂ ਬਾਰੇ ਸੋਚਣਾ ਪੈ ਜਾਂਦਾ ਹੈ। ਅਤੇ ਉਸਦੀ ਪੈਸੇ ਦੀ ਦੌੜ ਇਕ ਪਲ ਲਈ ਖਤਮ ਹੋ ਜਾਂਦੀ ਹੈ।
ਡੇਰਾ ਬਾਬਾ ਨਾਨਕ ਦੇ ਏਸੇ ਸਥਾਨ ਦੀ ਸੇਵਾ ਲਵਲੀ ਢਿਲੋਂ ਜੋ ਕਿ NRI ਹਨ ਵਲੋਂ ਦਿਲ ਖੋਲ ਕੇ ਕਰਵਾਈ ਗਈ। ਇਸ ਸਥਾਨ ਦੀ ਉਸਾਰੀ ਤੇ ਰਿਪੇਅਰ ਦਾ ਕੰਮ ਮੁਕੰਮਲ ਕਰਵਾਉਣ ਤੋਂ ਬਾਦ ਸਾਰੇ ਸਥਾਨ ਤੇ ਪੇਂਟ ਦਾ ਕੰਮ ਮੁਕੰਮਿਲ ਕਰਵਾਇਆ ਗਿਆ। ਜਿੱਥੇ ਸ਼ਮਸ਼ਾਨਘਾਟ ਦਾ ਕੰਮ ਮੁਕੰਮਿਲ ਕਰਵਾਉਣ ਦੇ ਨਾਲ ਨਾਲ ਸ਼ਿਵ ਮੰਦਿਰ ਜੋ ਕਿ ਸਾਹਮਣੇ ਹੀ ਸਥਿਤ ਹੈ ਉਸ ਦਾ ਵੀ ਪੂਰੀ ਤਰਾਂ ਰਾਖਰਖਾਵ ਕੀਤਾ ਗਿਆ।  ਜਿਕਰਯੋਗ ਹੈ ਕਿ ਅਦਿਤਾ ਰੰਧਾਵਾ ਪਾਰਕ ਵਿੱਚ ਵੀ ਇਹਨਾਂ ਵਲੋਂ ਰਾਖਰਾਵ ਨੂੰ ਮੁਖ ਰੱਖਦਿਆਂ ਘਾਹ ਕੱਟਣ ਵਾਲੀ ਮਸ਼ੀਨ ਦਾਨ ਕੀਤੀ ਗਈ ਸੀ। 
ਅੱਜ ਜੋ ਵੀ ਲੋਗ ਲਵਲੀ ਢਿਲੋਂ ਦੇ ਸਮਾਜ ਸੇਵੀ ਕੰਮ ਦੇਖਦੇ ਹਨ ਉਹ ਇਸ NRI ਵੀਰ ਦੀ ਤਾਰੀਫ ਕਰਦਿਆਂ ਨਹੀਂ ਰਹਿ ਸਕਦੇ।  ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।  
 
                        
 Jatinder Kumar Dera Baba Nanak ਜਤਿੰਦਰ ਕੁਮਾਰ ਡੇਰਾ ਬਾਬਾ ਨਾਨਕ
                                    Jatinder Kumar Dera Baba Nanak ਜਤਿੰਦਰ ਕੁਮਾਰ ਡੇਰਾ ਬਾਬਾ ਨਾਨਕ                                

 
                    
                 
                    
                 
                    
                 
                    
                 
                    
                 
                    
                 
                    
                 
            
             
            
             
            
             
            
             
            
             
            
            
 
            
             
             
            
             
            
             
            
            





 
            
                                        
                                     
            
             
            
             
            
             
            
            